Desi Production UK on Flood in Punjab: ਪੰਜਾਬ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ। ਇਸ ਦੌਰਾਨ ਮੀਂਹ ਦੇ ਪਾਣੀ ਨੇ ਸਿਰਫ ਆਮ ਲੋਕਾਂ ਦੇ ਘਰ ਹੀ ਨਹੀਂ ਬਲਕਿ ਫਿਲਮੀ ਸਿਤਾਰਿਆਂ ਦੇ ਘਰ ਵੀ ਜਲ ਥਲ ਕਰ ਦਿੱਤੇ ਹਨ। ਇਸ ਵਿੱਚ ਪੰਜਾਬੀ ਗਾਇਕ ਭੁਪਿੰਦਰ ਗਿੱਲ ਤੋਂ ਬਾਅਦ ਬੱਬੂ ਮਾਨ ਦਾ ਵੀ ਇਹੀ ਹਾਲ ਹੋਇਆ ਹੈ। ਜਿਸਦਾ ਵੀਡੀਓ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ। ਇਸ ਵਿਚਾਲੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਹਨ। ਖਾਸ ਗੱਲ ਇਹ ਹੈ ਕਿ ਦੇਸੀ ਪ੍ਰੋਡਕਸ਼ਨ ਯੂ ਕੇ ਵੱਲੋਂ ਵੀ ਪੰਜਾਬੀਆਂ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ।





ਦਰਅਸਲ, ਦੇਸੀ ਪ੍ਰੋਡਕਸ਼ਨ ਯੂ ਕੇ ਵੱਲੋਂ ਸਾਊਥਾਲ ਵਿੱਚ ਕਰਵਾਏ ‘ਦੇਸੀ ਮੇਲਾ ਯੂ ਕੇ” ਤੇ ਦਰਸ਼ਕਾਂ ਦਾ ਰਿਕਾਰਡ ਤੋੜ ਇਕੱਠ ਸ਼ਾਮਿਲ ਹੋਇਆ। ਇਸਦੀ ਜਾਣਕਾਰੀ ਮਿਸ ਪੂਜਾ ਦੇ ਪਤੀ ਰੋਮੀ ਤਹਿਲ ਵੱਲੋਂ ਸਾਂਝੀ ਕੀਤੀ ਗਈ ਹੈ। ਮਨਪ੍ਰੀਤ ਸਿੰਘ ਪ੍ਰੋਡਕਸ਼ਨ ਯੂ ਕੇ ਵਲੋਂ ਸਾਊਥਾਲ ਪਾਰਕ ਵਿੱਚ ਹੜ੍ਹ ਪੀੜਤਾਂ ਲਈ 7000 ਪੌਂਡ ਇਕੱਤਰ ਕਰਵਾਏ ਗਏ। ਦੱਸ ਦੇਈਏ ਕਿ ਮੇਲੇ ਦੀ ਸ਼ੁਰੂਆਤ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਪੰਜਾਬੀ ਗਾਇਕਾਂ ਮਿਸ ਪੂਜਾ, ਰਵਿੰਦਰ ਗਰੇਵਾਲ, ਸਰਦਾਰ ਅਲੀ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਗੀਤਾ ਜ਼ੈਲਦਾਰ, ਕੇ ਐਸ ਮੱਖਣ, ਮਾਣਕੀ, ਲੱਕੀ ਸਿੰਘ ਦੁਰਗਾਪੁਰੀਆ, ਕੈਰੀ ਅਟਵਾਲ, ਬਲਦੇਵ ਔਜਲਾ ਬੁਲਟ, ਇੰਦਰਜੀਤ ਲੰਡਨ, ਨਾਧਾ ਵਰਿੰਦਰ, ਅਸਲੀ ਬਹਾਰਾਂ ਪੰਜਾਬ ਦੀਆਂ, ਵੀ ਸਟੋਰਮ ਡਾਂਸ ਅਕੈਡਮੀ, ਸਮੇਤ ਪਹੁੰਚੇ ਪੰਜਾਬੀ ਗਾਇਕਾਂ ਦੇ ਗੀਤਾਂ ਦਾ ਦਰਸ਼ਕਾਂ ਦੇ ਵੱਡੇ ਇਕੱਠ ਨੇ ਖੂਬ ਅਨੰਦ ਮਾਣਿਆਂ।


ਪੰਜਾਬੀ ਸਿਤਾਰਿਆਂ ਦੇ ਗੀਤਾਂ ਨੇ ਵਿਦੇਸ਼ ਵਿੱਚ ਧਮਾਲ ਮਚਾ ਦਿੱਤੀ। ਮੇਲੇ ਦਾ ਮੁੱਖ ਮਕਸਦ ਪੰਜਾਬੀ ਗੀਤ ਸੰਗੀਤ ਨਾਲ ਮਨੋਰੰਜਨ ਕਰਨ ਦੇ ਨਾਲ-ਨਾਲ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਕਰਨਾ ਹੈ। ਇਸੇ ਨੂੰ ਮੁੱਖ ਰੱਖਦਿਆਂ ਪੰਜਾਬੀ ਸਭਿਆਚਾਰ ਦੀ ਸਾਊਥਾਲ ਮੇਲੇ ਉੱਘੀਆਂ ਸਖਸੀਅਤਾਂ ਨੇ ਕੀਤੀ ਸ਼ਿਰਕਤ ਕੀਤੀ। ਦੇਸੀ ਪ੍ਰੋਡਕਸ਼ਨ ਯੂ ਕੇ ਵੱਲੋਂ ਮੇਲੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਦਾਨੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।


ਇਸ ਦੌਰਾਨ ਸਟੇਜ ਦੀ ਕਾਰਵਾਈ ਸਤਿੰਦਰ ਸੰਤੀ ਅਤੇ ਰਾਜ ਸੋਕਰ ਨੇ ਨਿਭਾਈ। ਇਸ ਮੌਕੇ ਦੇਸੀ ਪ੍ਰੋਡਕਸ਼ਨ ਵਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ 7000 ਪੌਂਡ ਦੀ ਰਾਸ਼ੀ ਇਕੱਤਰ ਕੀਤੀ ਗਈ, ਜੋ ਜਲਦੀ ਹੀ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਵੇਗੀ।