Babbu Maan Facebook account hack: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਗਾਇਕੀ ਲਈ ਮਸ਼ਹੂਰ ਹਨ। ਇਸ ਤੋਂ ਇਲਾਵਾ ਕਲਾਕਾਰ ਸੋਸ਼ਲ ਮੁੱਦਿਆਂ ਉੱਪਰ ਖੁੱਲ ਕੇ ਆਪਣਾ ਵਿਚਾਰ ਰੱਖਦੇ ਹਨ। ਦੱਸ ਦੇਈਏ ਕਿ ਗਾਇਕ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਬਾਬੂ ਮਾਨ ਦਾ ਫੇਸਬੁੱਕ ਅਕਾਊਂਟ ਹੈਂਕ ਹੋ ਗਿਆ ਹੈ। ਦੱਸ ਦਈਏ ਕਿ ਅਕਾਊਂਟ ਹੈਂਕ ਹੋਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

Babbu Maan: ਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਅਕਾਊਂਟ Hack, ਗਾਇਕ ਨੇ ਸਾਂਝੀ ਕੀਤੀ ਇਹ ਪੋਸਟ


ਪੰਜਾਬੀ ਗਾਇਕ ਬੱਬੂ ਮਾਨ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸਾਂਝੀ ਕਰ ਇਹ ਜਾਣਕਾਰੀ ਪ੍ਰਸ਼ੰਸ਼ਕਾਂ ਨੂੰ ਦਿੱਤੀ ਗਈ ਹੈ। ਉੱਥੇ ਹੀ ਇਸ ਗੱਲ ਨੂੰ ਜਾਣਨ ਤੋਂ ਬਾਅਦ ਪ੍ਰਸ਼ੰਸ਼ਕ ਵੀ ਹੈਰਾਨ ਹੋ ਗਏ ਹਨ। ਉਹ ਗਾਇਕ ਦੀ ਪੋਸਟ ਉੱਪਰ ਲਗਾਤਾਰ ਕਮੈਂਟ ਕਰ ਰਹੇ ਹਨ। ਦਰਅਸਲ, ਬੱਬੂ ਮਾਨ ਨੇ ਪੋਸਟ ਸਾਂਝੀ ਕਰ ਲਿਖਿਆ, ਮੇਰਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ, ਇਸ ਉੱਪਰ ਟੀਮ ਕੰਮ ਕਰ ਰਹੀ ਹੈ। 


ਕਾਬਿਲੇਗੌਰ ਹੈ ਕਿ ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜੋ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਸੁਪਰਹਿੱਟ ਗੀਤ ਰਿਲੀਜ਼ ਕਰਦੇ ਆ ਰਹੇ ਹਨ। ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ। ਦੱਸ ਦੇਈਏ ਕਿ ਬੱਬੂ ਮਾਨ ਨੇ ਏਸ਼ੀਆ, ਆਸਟ੍ਰੇਲੀਆ, ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਬਹੁਤ ਵੱਡੇ ਪੱਧਰ ਦੇ ਸ਼ੋਅ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਚਾਰ ਵਿਸ਼ਵ ਸੰਗੀਤ ਪੁਰਸਕਾਰ ਵੀ ਆਪਣੇ ਨਾਂਅ ਕੀਤਾ ਹਨ। ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਗਾਇਕੀ ਦੇ ਨਾਲ-ਨਾਲ ਬੱਬੂ ਮਾਨ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾ ਚੁੱਕੇ ਹਨ। ਉਨ੍ਹਾਂ ਦੀ ਗਾਇਕੀ ਹੀ ਨਹੀਂ ਸਗੋਂ ਅਦਾਕਾਰੀ ਨੂੰ ਵੀ ਦਰਸ਼ਕ ਭਰਮਾ ਹੁੰਗਾਰਾ ਦਿੰਦੇ ਹਨ।





ਵਕਰਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਪਿਛਲੇ ਮਹੀਨੇ ਕਲਾਕਾਰ ਦਾ ਗੀਤ ਪਹਿਲੀ ਵਾਰੀ ਪ੍ਰੀਤੀ ਰਿਲੀਜ਼ ਹੋਇਆ। ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।