ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭਾਵੇਂ 29 ਮਈ ਨੂੰ ਪੰਜਾਬ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੋਵੇ ਪਰ ਉਹ ਅੱਜ ਵੀ ਆਪਣੇ ਗੀਤਾਂ ਤੇ ਸ਼ਖ਼ਸੀਅਤ ਰਾਹੀਂ ਫੈਨਸ ਦੇ ਦਿਲਾਂ ਵਿੱਚ ਜ਼ਿਉਂਦਾ ਹੈ। ਦੁਨੀਆ ਭਰ ਤੋਂ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। 11 ਜੂਨ ਨੂੰ ਐਕਟਰ ਦੇ 29ਵੇਂ ਜਨਮ ਦਿਨ ਦੇ ਮੌਕੇ  ਨਿਊਯਾਰਕ ਵਿੱਚ ਸਿੰਗਰ ਐਕਟਰ ਸਿੱਧੂ ਮੂਸੇਵਾਲਾ ਨੂੰ ਸ਼ਾਨਦਾਰ ਸ਼ਰਧਾਂਜਲੀ ਦਿੱਤੀ ਗਈ।


ਦੱਸ ਦਈਏ ਕਿ ਨਿਊਯਾਰਕ ਸਿਟੀ ਦੇ ਆਈਕੋਨਿਕ ਟਾਈਮਜ਼ ਸਕੁਏਅਰ 'ਤੇ ਸਿੱਧੂ ਦੀ ਇੱਕ ਵੀਡੀਓ ਵੇਖਣ ਨੂੰ ਮਿਲੀ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ। ਇਸ ਦੇ ਨਾਲ ਹੀ ਹੁਣ ਗਿੱਪੀ ਗਰੇਵਾਲ ਦੇ ਬੱਚਿਆਂ ਨੇ ਕੈਨੇਡਾ 'ਚ 'ਚਾਚਾ ਜੀ' ਨੂੰ ਸ਼ਰਧਾਂਜਲੀ ਦਿੱਤੀ ਹੈ, ਜਿਸ ਦੀ ਵੀਡੀਓ ਇੰਟਰਨੈੱਟ ਦੀ ਦੁਨੀਆ 'ਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਗਿੱਪੀ ਗਰੇਵਾਲ ਦੇ ਕਿਡਜ਼ ਦਾ ਵੀਡੀਓ ਇੰਸਟੈਂਟਬਾਲੀਵੁੱਡ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਕਲਿੱਪ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਹ ਡਿਗਰੀ ਨਾਲ ‘ਚਾਚਾ ਜੀ’ ਸਿੱਧੂ ਮੂਸੇਵਾਲਾ ਦਾ ਸਿਗਨੇਚਰ ਸਟੈਪ ਕਰਕੇ ਉਸ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ।






ਬੱਚਿਆਂ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਇਸ ਨੂੰ ਲਾਈਕ ਕਰਕੇ ਕਾਫੀ ਵਧੀਆ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੇ ਬੱਚਿਆਂ ਦੀ ਇਸ ਸ਼ਾਨਦਾਰ ਵੀਡੀਓ ਨੂੰ ਪੌਣੇ 2 ਲੱਖ ਦੇ ਕਰੀਬ ਲਾਈਕਸ ਮਿਲ ਚੁੱਕੇ ਹਨ।


ਇਸ ਦੇ ਨਾਲ ਹੀ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਮੂਸੇਵਾਲਾ ਫਾਰਐਵਰ'। ਇੱਕ ਹੋਰ ਨੇ ਲਿਖਿਆ, 'ਸਿੱਧੂ ਭਾਈ ਹਮੇਸ਼ਾ ਜ਼ਿੰਦਾ ਰਹਿਣਗੇ।' ਇੱਕ ਹੋਰ ਲਿਖਦਾ ਹੈ, 'ਲੇਜੈਂਡ ਕਦੇ ਨਹੀਂ ਮਰਦੇ।'


ਇਹ ਵੀ ਪੜ੍ਹੋ