Gurchet Chitarkar In Pakistan: ਪੰਜਾਬੀ ਕਮੇਡੀਅਨ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦਰਅਸਲ, ਇਨ੍ਹੀਂ ਦਿਨੀਂ ਪੰਜਾਬੀ ਕਾਮੇਡੀਅਨ ਪਾਕਿਸਤਾਨ ਵਿੱਚ ਹਨ। ਉਨ੍ਹਾਂ ਦਾ ਪਾਕਿਸਤਾਨ ਪਹੁੰਚਦੇ ਹੀ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਗੁਰਚੇਤ ਚਿੱਤਰਕਾਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਦੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ।





 
ਦੱਸ ਦੇਈਏ ਕਿ ਇੰਟਰਨੈੱਟ ਸ਼ਖਸੀਅਤ ਨਾਸਿਰ ਢਿੱਲੋਂ ਵੱਲੋਂ ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਆਪਣਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਗੁਰਚੇਤ ਦੇ ਪਾਕਿਸਤਾਨ ਪਹੁੰਚਣ ਤੇ ਖੁਸ਼ੀਆਂ ਦੀ ਮਹਿਫ਼ਲ ਲੱਗੀ ਹੋਈ ਹੈ।





 
ਜਾਣਕਾਰੀ ਮੁਤਾਬਕ ਗੁਰਚੇਤ ਪਾਕਿਸਤਾਨ ਵਿੱਚ ਆਪਣੇ ਕਰੀਬੀ ਰਿਸ਼ਤੇਦਾਰ ਨੂੰ 76 ਸਾਲ ਬਾਅਦ ਮਿਲੇ ਹਨ। ਉਨ੍ਹਾਂ ਇਸਦੀਆਂ ਤਸਵੀਰਾਂ ਸ਼ੇਅਰ ਕਰ ਦੱਸਿਆ ਕਿ ਮਿਲਣ ਦੀ ਤੜਫ ਦੋਹਾਂ ਪਾਸੇ ਸੀ। ਆਖਿਰ ਉਹ ਭਾਗਾਂ ਵਾਲੀ ਘੜੀ ਆ ਹੀ ਗਈ। ਬਾਬਾ ਕਾਦਰ ਆਪਣੇ ਈਲਵਾਲ ਦੇ ਬੇਲੀਆਂ ਨੂੰ ਮਿਲਣ ਲਈ 76 ਸਾਲ ਤੜਫਦਾ ਰਿਹਾ ਹੈ। ਬਾਬੇ ਦੇ ਬੇਲੀ ਤਾਂ ਨਹੀ ਰਹੇ, ਮੈ ਉਨਾਂ ਦੀਆਂ ਰੂਹਾਂ ਸਮੇਤ ਪਹੁੰਚ ਗਿਆ। ਬਾਬੇ ਕਾਦਰ ਕੋਲ ਖੁਸ਼ੀ ਐਨੀ ਸੀ ਕਿ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵੱਗ ਗਏ। ਐਨਾਂ ਪਿਆਰ ਮਿਲਿਆਂ ਜੋ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਆਹੀ ਦਿਲੋ ਨਿਕਲਿਆ ਮੁਲਕ ਦੇ ਦੋ ਟੋਟੇ ਕਰਨ ਵਾਲਿਉ ਤੁਹਾਡਾ ਕੱਖ ਨਾ ਰਹੇ...


ਕਾਬਿਲੇਗੌਰ ਹੈ ਕਿ ਗੁਰਚੇਤ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੀਆਂ ਅੱਜ ਵੀ ਲੋਕ ਖੂਬ ਤਾਰੀਫ਼ਾ ਕਰਦੇ ਹਨ। ਉਨ੍ਹਾਂ ਦੀ ਕਾਮੇਡੀ ਅੱਜ ਵੀ ਦਰਸ਼ਕਾਂ ਨੂੰ ਹੱਸਾ-ਹੱਸਾ ਲੋਟਪੋਟ ਕਰ ਦਿੰਦੀ ਹੈ।