Continues below advertisement

Punjabi Actor Rajvir Jawanda dies at 35: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੁੱਧਵਾਰ ਯਾਨੀਕਿ 8 ਅਕਤੂਬਰ ਸਵੇਰੇ 10.50 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਹੋਇਆ ਸੀ।

ਗਾਇਕੀ ਲਈ ਛੱਡੀ ਨੌਕਰੀ

Continues below advertisement

ਛੋਟੀ ਉਮਰ ਵਿੱਚ ਹੀ ਉਹ ਗਾਇਕੀ ਕਰਦੇ ਸਨ। ਦੂਰਦਰਸ਼ਨ ਦੀ ਟੀਮ ਨੇ ਪਹਿਲੀ ਵਾਰੀ ਉਨ੍ਹਾਂ ਦੀ ਤਾਰੀਫ਼ ਕੀਤੀ, ਜਿਸ ਤੋਂ ਬਾਅਦ ਜਵੰਦਾ ਨੇ ਰਿਆਜ਼ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵੀ ਰਹੇ, ਪਰ ਗਾਇਕੀ ਲਈ ਨੌਕਰੀ ਛੱਡ ਦਿੱਤੀ।

ਇਹੀ ਨਹੀਂ, ਜਦੋਂ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਹੋਇਆ, ਉਸ ਸਮੇਂ ਪਰਫਾਰਮੈਂਸ ਦੌਰਾਨ ਉਨ੍ਹਾਂ ਨੂੰ ਪਿਤਾ ਦੇ ਦੇਹਾਂਤ ਦੀ ਸੂਚਨਾ ਮਿਲੀ। ਇਸ ਦੇ ਬਾਵਜੂਦ ਉਹ ਸਟੇਜ ‘ਤੇ ਗਾਇਕੀ ਪੂਰੀ ਕੀਤੀ ਅਤੇ ਫਿਰ ਅੰਤਿਮ ਸੰਸਕਾਰ ਲਈ ਘਰ ਰਵਾਨਾ ਹੋਏ। ਉਨ੍ਹਾਂ ਦੇ ਗਾਣਿਆਂ ਵਿੱਚ ਕਦੇ ਵੀ ਕੋਈ ਲਚਕਰਤਾ ਨਹੀਂ ਦਿੱਖੀ। ਗਾਇਕੀ ਤੋਂ ਬਾਅਦ ਜਵੰਦਾ ਨੇ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ ਅਤੇ ਉਥੇ ਵੀ ਉਨ੍ਹਾਂ ਨੂੰ ਸਫਲਤਾ ਮਿਲੀ। 27 ਸਤੰਬਰ ਨੂੰ ਪਿੰਜੌਰ ਵਿੱਚ ਹੋਏ ਹਾਦਸੇ ਦੌਰਾਨ ਉਹ ਜ਼ਖ਼ਮੀ ਹੋਏ ਸਨ।

ਗਾਇਕ ਆਪਣੇ ਪਿੱਛੇ ਛੱਡ ਪਤਨੀ ਤੇ ਦੋ ਬੱਚੇ

ਰਾਜਵੀਰ ਦੇ ਦਾਦਾ ਸੌਦਾਗਰ ਸਿੰਘ ਅਤੇ ਪਿਤਾ ਰਿਟਾਇਰਡ ਏਐਸਆਈ ਕਰਮ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ। ਦਾਦੀ ਸੁਰਜੀਤ ਕੌਰ ਅਤੇ ਸਾਬਕਾ ਸਰਪੰਚ ਮਾਂ ਪਰਮਜੀਤ ਕੌਰ ਜਵੰਦਾ ਦੇ ਨਾਲ ਹੀ ਰਹਿੰਦੀਆਂ ਸਨ। ਜਵੰਦਾ ਦੀ ਪਤਨੀ ਅਸ਼ਵਿੰਦਰ ਕੌਰ ਦੇ ਨਾਲ ਦੋ ਬੱਚੇ ਹਨ, ਧੀ ਹੇਮੰਤ ਕੌਰ ਅਤੇ ਪੁੱਤਰ ਦਿਲਾਵਰ ਸਿੰਘਜਵੰਦਾ ਦੀ ਇੱਕ ਭੈਣ ਵੀ ਹੈ, ਜਿਸਦਾ ਨਾਮ ਕਮਲਜੀਤ ਕੌਰ ਹੈ।

ਪੰਜਾਬੀ ਯੂਨੀਵਰਸਿਟੀ ਤੋਂ MA ਕੀਤਾ

ਰਾਜਵੀਰ ਨੇ ਜਗਰਾਉਂ  ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਸਕੂਲੀ ਪੜ੍ਹਾਈ ਕੀਤੀ। ਫਿਰ ਜਗਰਾਉਂ ਦੇ DAV ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਪੜ੍ਹਾਈ ਲਈ ਪਟਿਆਲਾ ਗਏ, ਜਿੱਥੇ ਪੰਜਾਬੀ ਯੂਨੀਵਰਸਿਟੀ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ MA ਦੀ ਡਿਗਰੀ ਹਾਸਲ ਕੀਤੀ।

ਪਿਤਾ ਪੁਲਿਸ ਵਿੱਚ ਸਨ, ਰਾਜਵੀਰ ਵੀ ਕਾਂਸਟੇਬਲ ਬਣੇ

ਰਾਜਵੀਰ ਦੇ ਪਿਤਾ ਕਰਮ ਸਿੰਘ ਪੰਜਾਬ ਪੁਲਿਸ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਸਨ। ਇਸ ਲਈ ਰਾਜਵੀਰ ਦਾ ਰੁਝਾਨ ਵੀ ਪੰਜਾਬ ਪੁਲਿਸ ਵੱਲ ਹੋਇਆ। ਰਾਜਵੀਰ 2011 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ। ਉਨ੍ਹਾਂ ਨੇ ਜਗਰਾਉਂ ਵਿੱਚ ਡਿਊਟੀ ਵੀ ਕੀਤੀ। ਪਰ ਗਾਇਕੀ ਦਾ ਸ਼ੌਕ ਵੀ ਕਾਇਮ ਰਿਹਾ। ਪੁਲਿਸ ਵਿੱਚ ਰਹਿੰਦਿਆਂ ਵੀ ਉਹ ਗਾਉਂਦੇ ਰਹੇ। ਕਰੀਬ 8 ਸਾਲ ਬਾਅਦ 2019 ਵਿੱਚ ਜਦੋਂ ਰਾਜਵੀਰ ਨੂੰ ਲੱਗਾ ਕਿ ਹੁਣ ਗਾਇਕੀ ਵਿੱਚ ਕੈਰੀਅਰ ਦਾ ਰਸਤਾ ਸਾਫ਼ ਹੈ, ਤਾਂ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ।

ਸਾਲ 2016 ਵਿੱਚ ਰਾਜਵੀਰ ਨੇ ਆਪਣੀ ਐਲਬਮ ਕਲੀ ਜਵੰਦੇ ਦੀ ਰਿਲੀਜ਼ ਕੀਤੀ, ਜਿਸ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਨ੍ਹਾਂ ਨੂੰ ਪਛਾਣ ਮਿਲੀ। ਅਗਲੇ ਸਾਲ ਉਨ੍ਹਾਂ ਦਾ ਗਾਣਾ ਮੁਕਾਬਲਾ ਹਿੱਟ ਹੋਇਆ। ਇਸ ਤੋਂ ਬਾਅਦ ਪਟਿਆਲਾ ਸ਼ਾਹੀ ਪੱਗ, ਕੇਸਰੀ ਝੰਡੇ, ਸ਼ੌਕੀਨ, ਲੈਂਡਲਾਰਡ, ਸਰਨੇਮ ਵਰਗੇ ਕਈ ਹਿੱਟ ਗਾਣੇ ਆਏ। 2017 ਵਿੱਚ ਮਾਹੀ ਸ਼ਰਮਾ ਨਾਲ ਉਨ੍ਹਾਂ ਦਾ ਗਾਣਾ ਕੰਗਣੀ ਸਭ ਤੋਂ ਵਧੇਰੇ ਪਾਪੁਲਰ ਹੋਇਆ।

ਐਕਟਿੰਗ ਵਿੱਚ ਵੀ ਸਫਲਤਾ

ਗਾਇਕੀ ਵਿੱਚ ਕੈਰੀਅਰ ਚਮਕਣ ਤੋਂ ਬਾਅਦ ਰਾਜਵੀਰ ਨੇ ਐਕਟਿੰਗ ਵਿੱਚ ਹੱਥ ਅਜਮਾਇਆ। 2018 ਵਿੱਚ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਨਾਲ ਡੈਬਿਊ ਕੀਤਾ, ਜਿਸ ਵਿੱਚ ਸਿਪਾਹੀ ਬਹਾਦੁਰ ਸਿੰਘ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਾਕਾ ਜੀ, ਜ਼ਿੰਦ ਜਾਨ, ਮਿੰਦੋ ਤਹਿਸੀਲਦਾਰਨੀ, ਸਿੰਕਦਰ-2 ਵਰਗੀਆਂ ਕਈ ਫਿਲਮਾਂ ਵਿੱਚ ਐਕਟਿੰਗ ਕੀਤੀ।