Ranjit Bawa Instagram Story: ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਆਪਣੀ ਪੋਸਟ ਰਾਹੀਂ ਕਲਾਕਾਰ ਰਣਜੀਤ ਬਾਵਾ ਨੇ ਸ਼ਿਕਾਰੀ ਅਤੇ ਸ਼ੇਰ ਦੀ ਗੱਲ ਕਰ ਕਿਸੇ ਉੱਪਰ ਤੱਜ ਕੱਸਿਆ ਹੈ। 

Ranjit Bawa: ਰਣਜੀਤ ਬਾਵਾ ਦੀ ਪੋਸਟ ਚਰਚਾ 'ਚ, ਜਾਣੋ ਇੰਸਟਾਗ੍ਰਾਮ ਸਟੋਰੀ 'ਚ ਕਿਸਨੂੰ ਬੋਲੇ ਸ਼ੇਰ ਤੇ ਸ਼ਿਕਾਰੀ ?


ਦਰਅਸਲ, ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਪੋਸਟ ਕੀਤੀ ਹੈ। ਉਸਦੇ ਇਹ ਸ਼ਬਦ ਕਿਸ ਲਈ ਹਨ ਜਾਂ ਕਿਸ ਵੱਲ ਇਸ਼ਾਰਾ ਕਰਦੇ ਹਨ। ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਬਾਵਾ ਬਹੁਤ ਜਲਦ ਆਪਣੀ ਚੁੱਪ ਤੋੜੇਗਾ। ਆਖਿਰ ਇਹ ਗੱਲ਼ ਕਿਸ ਵੱਲ ਇਸ਼ਾਰਾ ਕਰ ਰਹੀ ਹੈ, ਇਸ ਨੂੰ ਲੈ ਹਰ ਕੋਈ ਦੁਵਿੱਧਾ ਵਿੱਚ ਹੈ। 


ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਆਪਣੀ ਫਿਲਮ 'ਲੈਂਬਰਗਿੰਨੀ' ਦੇ ਪ੍ਰਮੋਸ਼ਨ ਦੌਰਾਨ ਕਲਾਕਾਰ ਨੇ ਆਪਣੇ ਘਰ ਪਈ ਟੈਕਸ ਰੇਡ ਬਾਰੇ ਗੱਲ ਕੀਤੀ ਸੀ। ਜਿਸ ਵਿੱਚ ਪਹਿਲੀ ਵਾਰ ਕਲਾਕਾਰ ਦੇ ਦਿਲ ਦਾ ਦਰਦ ਸਾਹਮਣੇ ਆਇਆ। ਉਨ੍ਹਾਂ ਖੁਲਾਸਾ ਕਰ ਦੱਸਿਆ ਸੀ ਕਿ ਤੁਸੀ ਵਿਸ਼ਵਾਸ਼ ਕਰਿਓ ਦੋ ਦਿਨ ਸਾਡੇ ਘਰ ਇਨਕਮ ਟੈਕਸ ਵਾਲੇ ਰਹੇ। ਇੱਕ ਕੋਈ ਜੱਥੇਬੰਦੀ ਵਾਲਾ ਬੰਦਾ... ਇਸ ਤੋਂ ਇਲਾਵਾ ਫੇਸਬੁੱਕ ਉੱਪਰ ਜਿੰਨੇ ਵੀ ਫੰਨੇ ਖਾਂ ਆ...ਜਿਹੜੇ ਸਮਾਜ ਸੁਧਾਰਕ ਉਨ੍ਹਾਂ ਚੋਂ ਕੋਈ ਨਈ ਆਇਆ... ਇੰਡਸਟਰੀ ਵਿੱਚੋਂ ਦੋ -ਤਿੰਨ ਬੰਦੇ ਆਏ... ਇੰਡਸਟਰੀ ਵਾਲੇ ਤਾਂ ਵੈਸੇ ਹੀ ਨਈ ਆਉਂਦੇ ਇਹ ਤਾਂ ਕਦੇ ਹੀ ਨਈ ਖੜਦੇ...


ਵਰਕਫਰੰਟ ਦੀ ਗੱਲ ਕਰਿਏ ਤਾਂ ਰਣਜੀਤ ਬਾਵਾ ਨੇ ਪੰਜਾਬੀ ਸਿਨੇਮਾ ਜਗਤ ਨੂੰ ਇੱਕ ਤੋਂ ਵੱਧ ਇੱਕ ਕਈ ਸ਼ਾਨਦਾਰ ਗੀਤਾਂ ਨਾਲ ਨਵਾਜਿਆ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕਲਾਕਾਰ ਨੇ ਇੰਡਸਟਰੀ ਵਿੱਚ ਆਪਣੇ 10 ਸਾਲ ਪੂਰੇ ਕੀਤੇ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਰੱਜ ਕੇ ਮਨੋਰੰਜਨ ਕੀਤਾ ਹੈ। ਫਿਲਮਾਂ ਵਿੱਚ ਅਦਾਕਾਰੀ ਦੇ ਨਾਲ-ਨਾਲ ਰਣਜੀਤ ਬਾਵਾ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੇ ਹਨ।