Inderjit Nikku New Post: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਬਾਬਾ ਬਾਗੇਸ਼ਵਰ ਧਾਮ ਫਿਰ ਤੋਂ ਧੀਰੇਂਦਰ ਸ਼ਾਸਤਰੀ ਦੇ ਦਰਸ਼ਨ ਕਰਨ ਪਹੁੰਚੇ। ਹਾਲਾਂਕਿ ਇਸ ਤੋਂ ਬਾਅਦ ਨਿੱਕੂ ਲਗਾਤਾਰ ਚਰਚਾ ਵਿੱਚ ਹਨ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਇੰਦਰਜੀਤ ਨਿੱਕੂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਤੋਂ ਬਾਗੇਸ਼ਵਰ ਧਾਮ ਵਾਲਾ ਵੀਡੀਓ ਡਿਲੀਟ ਕਰ ਦਿੱਤਾ ਗਿਆ ਹੈ। 


ਦੱਸ ਦੇਈਏ ਕਿ ਇੰਦਰਜੀਤ ਨਿੱਕੂ ਨੂੰ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲਾਕਾਰ ਵੱਲੋਂ ਸਾਂਝੀ ਕੀਤੀ ਪੋਸਟਾਂ ਉੱਪਰ ਯੂਜ਼ਰਸ ਲਗਾਤਾਰ ਕਲਾਕਾਰ ਦੇ ਵਿਰੋਧ ਵਿੱਚ ਬੋਲ ਰਹੇ ਸੀ। ਹਾਲਾਂਕਿ ਮਾਮਲਾ ਉਸ ਸਮੇਂ ਖਰਾਬ ਹੋ ਗਿਆ ਜਦੋਂ ਇਸਦੇ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਵਾਜ਼ ਚੁੱਕੀ ਗਈ। ਦਰਅਸਲ, ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ 'ਤੇ ਨਾਰਾਜ਼ਗੀ ਜਤਾਈ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਕਿਸੇ ਧਰਮ ਨੂੰ ਨਿਸ਼ਾਨਾ ਬਣਾ ਕੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਇਹ ਸਪੱਸ਼ਟ ਕਰਦੇ ਹਨ ਕਿ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ। ਸਾਰੇ ਧਰਮ ਇੱਕੋ ਜਿਹੇ ਨਹੀਂ ਹੋ ਸਕਦੇ। ਸਿੱਖ ਧਰਮ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ। 


ਫਿਲਹਾਲ ਪੰਜਾਬੀ ਕਲਾਕਾਰ ਵੱਲੋਂ ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਸੋਸ਼ਲ ਮੀਡੀਆ ਤੋਂ ਬਾਬਾ ਬਾਗੇਸ਼ਵਰ ਧਾਮ ਵਾਲਾ ਵੀਡੀਓ ਹਟਾ ਦਿੱਤਾ ਗਿਆ ਹੈ। 


ਜ਼ਿਕਰਯੋਗ ਹੈ ਕਿ ਇੰਦਰਜੀਤ ਨਿੱਕੂ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਇਸ ਸਫਰ ਵਿੱਚ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲਾਂਕਿ ਇਸ ਦੌਰਾਨ ਨਿੱਕੂ 'ਤੇ ਬੁਰਾ ਵਕਤ ਵੀ ਆਇਆ, ਜਦੋਂ ਉਨ੍ਹਾਂ ਕੋਲ ਨਾ ਤਾਂ ਕੰਮ ਸੀ ਤੇ ਨਾ ਹੀ ਪੈਸਾ। ਇਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਬਾਬੇ ਦੇ ਦਰਬਾਰ 'ਚ ਗਏ ਅਤੇ ਰੋਂਦੇ ਹੋਏ ਆਪਣੇ ਬੁਰੇ ਹਾਲਾਤ ਬਿਆਨ ਕੀਤੇ ਸੀ। ਜਿਸ ਤੋਂ ਬਾਅਦ ਕਲਾਕਾਰ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ।


Read More: Surinder Shinda Health: ਗਾਇਕ ਸੁਰਿੰਦਰ ਸ਼ਿੰਦਾ ਦਾ ਕੀ ਹੈ ਹਾਲ ? ਸੁਦੇਸ਼ ਕੁਮਾਰੀ ਸਣੇ ਰਣਜੀਤ ਬਾਵਾ ਨੇ ਸਾਂਝੀ ਕੀਤੀ ਪੋਸਟ 

Read More: Mahesh Babu: ਮਹੇਸ਼ ਬਾਬੂ ਦੀ ਬੇਟੀ ਨੇ ਐਡ ਫੋਟੋਸ਼ੂਟ ਲਈ ਚਾਰਜ ਕੀਤੀ ਵੱਡੀ ਰਕਮ, ਫਿਲਮੀ ਸਟਾਰਸ ਨੂੰ ਵੀ ਛੱਡਿਆ ਪਿੱਛੇ!