Parmish-Guneet Divorce: ਕੀ ਪਰਮੀਸ਼ ਵਰਮਾ ਦਾ ਸੱਚਮੁੱਚ ਹੋਇਆ ਤਲਾਕ? ਇੰਟਰਨੈੱਟ 'ਤੇ ਵਾਈਰਲ ਹੋਈਆਂ ਖਬਰਾਂ; ਪਤਨੀ ਗੁਨੀਤ ਨੂੰ ਕੀਤਾ ਅਨਫਾਲੋ...
Parmish Verma Guneet Grewal Divorce: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਜਾਂ ਗੀਤ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦਰਅਸਲ...

Parmish Verma Guneet Grewal Divorce: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਜਾਂ ਗੀਤ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦਰਅਸਲ, ਖ਼ਬਰਾਂ ਆ ਰਹੀਆਂ ਹਨ ਕਿ ਪਰਮੀਸ਼ ਵਰਮਾ ਅਤੇ ਉਨ੍ਹਾਂ ਦੀ ਪਤਨੀ ਗੁਨੀਤ ਗਰੇਵਾਲ (Guneet Grewal) ਅਲੱਗ ਹੋ ਗਏ ਹਨ। ਹੁਣ ਤੱਕ ਇਹਨਾਂ ਖਬਰਾਂ ਨੂੰ ਅਫਵਾਹ ਦੱਸਿਆ ਜਾ ਰਿਹਾ ਸੀ, ਕਿਉਂਕਿ ਪਰਮੀਸ਼ ਅਤੇ ਉਨ੍ਹਾਂ ਦੀ ਪਤਨੀ ਗੁਨੀਤ ਵੱਲੋਂ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਪਰ ਇਸਦਾ ਇੱਕ ਸਬੂਤ ਇੰਟਰਨੈੱਟ ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।
ਵੈਨਕੂਵਰ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਖਲ
ਸੋਸ਼ਲ ਮੀਡੀਆ ਤੇ ਕੁੱਝ ਸਕ੍ਰੀਨ ਰਿਕਾਰਡਿੰਗਜ਼ ਵਾਇਰਲ ਹੋ ਰਹੀਆਂ ਹਨ। ਜੋਂ ਦੱਸਦੀਆਂ ਹਨ ਕਿ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਆਪਣੇ ਰਸਤੇ ਵੱਖ ਕਰ ਲਏ ਹਨ। ਇੱਕ ਸੋਸ਼ਲ ਮੀਡੀਆ ਪੇਜ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਗੀਤ ਗਰੇਵਾਲ ਨੇ 9 ਦਸੰਬਰ 2025 ਨੂੰ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ। ਇਸ ਵਿੱਚ ਸਰਚ ਰਿਜ਼ਲਟ ਵਿੱਚ ਪਰਮੀਸ਼ ਦਾ ਨਾਮ ਵੀ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ। ਗੀਤ ਨੇ ਵੈਨਕੂਵਰ ਦੀ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਕੋਰਟ ਦੀ ਵੈੱਬਸਾਈਟ ਤੇ ਵੀ ਦੇਖਿਆ ਜਾ ਸਕਦਾ ਹੈ। ਦੇਖੋ ਇਸਦੇ ਸਕ੍ਰੀਨਸ਼ੋਟ:

ਸੋਸ਼ਲ ਮੀਡੀਆ ਤੇ ਵੀ ਇੱਕ-ਦੂਜੇ ਨੂੰ ਅਨਫਾਲੋ ਕੀਤਾ
ਦੱਸ ਦਈਏ ਕਿ ਪਰਮੀਸ਼ ਅਤੇ ਗੁਨੀਤ ਜਾਂ ਫਿਰ ਗੀਤ ਨੇ ਆਪਣੇ ਤਲਾਕ ਦੀਆਂ ਖਬਰਾਂ ਤੇ ਚੁੱਪੀ ਸਾਧ ਰੱਖੀ ਹੈ, ਪਰ ਹੋਰ ਕਈ ਗੱਲਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਦਾਲ ਵਿੱਚ ਕੁੱਝ ਕਾਲਾ ਤਾਂ ਜ਼ਰੂਰ ਹੈ। ਕਿਉੰਕਿ ਪਰਮੀਸ਼ ਅਤੇ ਗੀਤ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਇਸ ਚੀਜ਼ ਨੇ ਵੀ ਤਲਾਕ ਦੀਆਂ ਖਬਰਾਂ ਨੂੰ ਹੋਰ ਅਫਵਾਹਾਂ ਦੇ ਦਿੱਤੀਆਂ ਹਨ।
ਇੱਥੋਂ ਤੱਕ ਕਿ ਗੀਤ ਨੇ ਤਾਂ ਪੂਰੀ ਵਰਮਾ ਫੈਮਲੀ ਨੂੰ ਅਨਫਾਲੋ ਕਰ ਦਿੱਤਾ ਹੈ। ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ 2021 ਵਿੱਚ ਹੋਇਆ ਸੀ। ਇਹਨਾਂ ਦੋਵਾਂ ਦੀ ਵਿਆਹ ਤੋਂ ਬਾਅਦ ਸਦਾ ਨਾਮ ਦੀ ਇੱਕ ਧੀ ਵੀ ਹੋਈ। ਪਰ ਚਾਰ ਸਾਲਾਂ ਬਾਅਦ ਇਸ ਜੋੜੇ ਦੀਆਂ ਰਾਹਾਂ ਜੁਦਾ ਹੋ ਗਈਆਂ। ਹਾਲਾਂਕਿ ਦੋਵਾਂ ਵੱਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।






















