Jasbir Jassi In Deol Family: ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਦਿਓਲ ਪਰਿਵਾਰ ਵਿੱਚ ਕਰਨ ਦਿਓਲ ਦੇ ਵਿਆਹ ਨੂੰ ਹੋਰ ਵੀ ਰੰਗੀਨ ਅਤੇ ਮਜ਼ੇਦਾਰ ਬਣਾਉਣ ਲਈ ਪੰਜਾਬੀ ਗਾਇਕ ਜਸਬੀਰ ਜੱਸੀ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਪੰਜਾਬੀ ਗੀਤਾਂ ਰਾਹੀਂ ਉੱਥੇ ਮੌਜੂਦ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਵਿਚਾਲੇ ਜਸਬੀਰ ਜੱਸੀ ਦੇ ਕਈ ਸ਼ਾਨਦਾਰ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੇ ਹਨ। ਹਾਲਾਂਕਿ ਕੁਝ ਵੀਡੀਓ ਪੰਜਾਬੀ ਗਾਇਕ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੇ ਹਨ।





 
ਦਰਅਸਲ, ਜਸਬੀਰ ਜੱਸੀ ਵੱਲੋਂ ਇੱਕ ਬੇਹੱਦ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਦਿੱਗਜ ਅਦਾਕਾਰ ਧਰਮਿੰਦਰ ਦੇ ਚਰਨਾਂ ਵਿੱਚ ਬੈਠ ਲੋਕ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰ ਜਸਬੀਰ ਜੱਸੀ ਨੇ ਲਿਖਿਆ, ਧਰਮ ਜੀ ਦੇ ਚਰਨਾ ਵਿੱਚ ਬੈਠ ਕੇ ਫੋਕ (Folk) ਗੀਤ ਸੁਣਾਉਣ ਦਾ ਮੇਰਾ ਸੁਪਨਾ ਸੀ।


ਜਾਣਕਾਰੀ ਲਈ ਦੱਸ ਦੇਈਏ ਕਿ ਐਤਵਾਰ ਯਾਨਿ 18 ਜੂਨ ਨੂੰ ਦਿਓਲ ਪਰਿਵਾਰ ਦੇ ਲਾਡਲੇ ਕਰਨ ਦਿਓਲ ਦਾ ਵਿਆਹ ਹੋਇਆ। ਇਸ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਖਾਸ ਮੌਕ ਵਪਾਰ ਅਤੇ ਫਿਲਮ ਜਗਤ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਲ ਹੋਏ। ਜਿਨ੍ਹਾਂ ਨੇ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਕਰਨ ਦਿਓਲ ਦੇ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋ ਰਹੀਆਂ ਹਨ।





 


ਜਸਬੀਰ ਜੱਸੀ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਹੈ। ਜੋ ਆਪਣੇ ਗੀਤਾਂ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਦਾ ਲੰਬੇ ਸਮੇਂ ਤੋਂ ਮਨੋਰੰਜਨ ਕਰਦੇ ਆ ਰਹੇ ਹਨ।