Jasbir Jassi On Kangana Ranaut: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ। ਆਮ ਜਨਤਾ ਦੇ ਨਾਲ-ਨਾਲ ਕਈ ਫਿਲਮੀ ਸਿਤਾਰੇ ਅਦਾਕਾਰਾ ਵੱਲੋਂ ਦਿੱਤੇ ਬਿਆਨਾਂ ਦੀ ਆਲੋਚਨਾ ਕਰ ਰਹੇ ਹਨ। ਦੱਸ ਦੇਈਏ ਕਿ ਕਿਸਾਨ ਅੰਦੋਲਨ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਕੰਗਨਾ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਸਿੱਖਾਂ ਸਬੰਧੀ ਕੁਝ ਦ੍ਰਿਸ਼ ਦਿਖਾਏ ਗਏ ਹਨ। ਜਿਸ ਨੂੰ ਲੈ ਕੈ ਸਿੱਖ ਕੌਮ ਵਿੱਚ ਭਾਰੀ ਰੋਸ ਹੈ।



ਜਸਬੀਰ ਜੱਸੀ ਨੇ ਕੰਗਨਾ 'ਤੇ ਕੱਸਿਆ ਤੰਜ


ਇਸ ਵਿਚਾਲੇ ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਫਿਲਮ ਨੂੰ ਲੈ ਕੇ ਕੰਗਨਾ 'ਤੇ ਤੰਜ ਕੱਸਿਆ ਹੈ। ਜੱਸੀ ਨੇ ਕਿਹਾ- ਤੁਹਾਨੂੰ (ਕੰਗਨਾ) ਪੰਜਾਬ ਬਾਰੇ ਕੁਝ ਨਹੀਂ ਪਤਾ। ਜੱਸੀ ਨੇ ਸ਼ੇਅਰ ਪੋਸਟ 'ਚ ਕਿਹਾ- ਕੰਗਨਾ, ਤੁਸੀਂ ਚਾਹੇ ਇੰਦਰਾ ਗਾਂਧੀ 'ਤੇ ਫਿਲਮ ਬਣਾਓ ਜਾਂ ਔਰੰਗਜ਼ੇਬ ਅਤੇ ਹਿਟਲਰ 'ਤੇ। ਪਰ ਤੁਸੀ ਪੰਜਾਬੀਆਂ ਬਾਰੇ ਹੀ ਗਲਤ ਬੋਲਦੇ ਹੋ। ਤੁਹਾਨੂੰ ਫਿਲਮ ਇੰਡਸਟਰੀ ਵਿੱਚ ਪੰਜਾਬੀਆਂ ਨੇ ਲਿਆਂਦਾ ਸੀ ਪਰ ਤੁਸੀਂ ਪੰਜਾਬੀਆਂ ਬਾਰੇ ਹੀ ਗਲਤ ਬੋਲਦੇ ਹੋ। ਐਨੀ ਅਹਿਸਾਨ ਫਰਾਮੋਸ਼ੀ ਚੰਗੀ ਨਹੀਂ ਹੁੰਦੀ, ਤੂੰ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ।"



ਦੱਸ ਦੇਈਏ ਕਿ ਕੰਗਨਾ ਅਤੇ ਜਸਬੀਰ ਸਿੰਘ ਜੱਸੀ ਵਿਚਾਲੇ ਵਿਵਾਦ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਏਅਰਪੋਰਟ 'ਤੇ ਇਕ CISF ਜਵਾਨ ਨੇ ਕੰਗਨਾ ਨੂੰ ਥੱਪੜ ਮਾਰਿਆ ਸੀ ਤਾਂ ਇਸ ਨੂੰ ਲੈ ਕੇ ਵੀ ਦੋਵੇਂ ਆਹਮੋ-ਸਾਹਮਣੇ ਹੋ ਗਏ ਸਨ। ਹਵਾਈ ਅੱਡੇ 'ਤੇ ਵਾਪਰੀ ਇਸ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਸ 'ਤੇ ਜੱਸੀ ਨੇ ਕੰਗਨਾ ਰਣੌਤ 'ਤੇ ਆਪਣਾ ਗੁੱਸਾ ਕੱਢਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਵਿਚਾਲੇ ਹੰਗਾਮਾ ਸ਼ੁਰੂ ਹੋ ਗਿਆ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।