Jazzy B On Father's Day: ਗਾਇਕ ਅਤੇ ਅਦਾਕਾਰ ਜੈਜ਼ੀ ਬੀ ਪੰਜਾਬੀ ਸਿਨੇਮਾ ਜਗਤ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਸਫਰ ਦੇ ਨਾਲ-ਨਾਲ ਅਦਾਕਾਰੀ ਰਾਹੀਂ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਦੱਸ ਦੇਈਏ ਕਿ ਜੈਜ਼ੀ ਬੀ 30 ਸਾਲ ਤੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੇ ਹਨ। ਕਲਾਕਾਰ ਆਪਣੀਆਂ ਫਿਲਮਾਂ ਅਤੇ ਗੀਤਾਂ ਦੇ ਨਾਲ-ਨਾਲ ਫਿਟਨੇਸ ਨਾਲ ਜੁੜੀਆਂ ਪੋਸਟਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੇ ਪਿਤਾ ਅਤੇ ਉਸਤਾਦ ਕੁਲਦੀਪ ਮਾਣਕ ਨਾਲ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ।
ਦਰਅਸਲ, ਕਲਾਕਾਰ ਵੱਲੋਂ ਫਾਦਰਜ਼ ਡੇ ਮੌਕੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ। ਉਨ੍ਹਾਂ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਫਾਦਰਜ਼ ਡੇ ... ਮਿਸ ਯੂ ਭਾਪਾ ਜੀ... ਮਿਸ ਯੂ ਉਸਤਾਦ ਜੀ...
ਕਾਬਿਲੇਗੌਰ ਹੈ ਕਿ ਜੈਜ਼ੀ ਬੀ ਮਰਹੂਮ ਗਾਇਕ ਕੁਲਦੀਪ ਮਾਣਕ ਦੇ ਬੇਹੱਦ ਕਰੀਬ ਸੀ। ਉਹ ਉਨ੍ਹਾਂ ਦੇ ਪਰਿਵਾਰ ਨਾਲ ਖਾਸ ਰਿਸ਼ਤਾ ਰੱਖਦੇ ਹਨ। ਇਸ ਤੋਂ ਇਲਾਵਾ ਜੈਜ਼ੀ ਬੀ ਅਤੇ ਯੁੱਧਵੀਰ ਮਾਣਕ ਇੱਕ-ਦੂਜੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਹੀ ਜੈਜ਼ੀ ਬੀ ਨੇ ਪੰਜਾਬੀ ਫਿਲਮਾਂ 'ਚ ਵੀ ਲੰਬੇ ਸਮੇਂ ਬਾਅਦ ਵਾਪਸੀ ਕੀਤੀ। ਉਹ ਸਾਲ 2022 'ਚ ਫਿਲਮ 'ਸਨੋਮੈਨ' 'ਚ ਨੀਰੂ ਬਾਜਵਾ ਨਾਲ ਨਜ਼ਰ ਆਏ ਸੀ। ਹਾਲਾਂਕਿ ਇਸ ਫਿਲਮ ਨੂੰ ਪ੍ਰਸ਼ੰਸਕਾਂ ਦਾ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।