karamjit anmol Help Farmers: ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਅਜਿਹੇ ਹਨ ਜੋ ਪੰਜਾਬ ਅਤੇ ਪੰਜਾਬੀਅਤ ਦੀ ਸੁਰੱਖਿਆ ਲਈ ਹਿੱਕ ਤਾਣ ਸਾਹਮਣੇ ਆਉਂਦੇ ਹਨ। ਪੰਜਾਬੀ ਸਿਤਾਰਿਆਂ ਦਾ ਜ਼ਜਬਾਂ ਕਿਸਾਨ ਅੰਦੋਲਨ ਦੇ ਦੌਰਾਨ ਦੇਖਣ ਨੂੰ ਮਿਲਿਆ ਸੀ। ਇਸ ਵਿਚਾਲੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਗੰਭੀਰ ਮਸਲੇ ਲਈ ਵੱਡਾ ਕਦਮ ਚੁੱਕਿਆ ਹੈ। 


ਦਰਅਸਲ, ਪੰਜਾਬੀ ਗਾਇਕ ਕਰਮਜੀਤ ਅਨਮੋਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਸਤਿ ਸ਼੍ਰੀ ਅਕਾਲ ਜੀ, ਮੇਰੀ ਕਿਸਾਨ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਜਿਹੜੇ ਮੇਰੇ ਭਰਾਵਾਂ ਨੂੰ ਝੋਨਾ ਲਾਉਣ ਲਈ ਪਨੀਰੀ ਦੀ ਲੋੜ ਹੈ ,ਉਹ ਮੇਰੇ ਖੇਤ ਪਿੰਡ ਗੰਢੂਆਂ, ਜ਼ਿਲ੍ਹਾ ਸੰਗਰੂਰ ਤੋ ਬਾਸਮਤੀ 1847 ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦਾ ਹੈ। ਜਗਸੀਰ ਸਿੰਘ ਬੌਰੀਆ 9988819400 ਸਤਿੰਦਰ ਸਿੰਘ ਢਿੱਲੋ 9417717111...



ਦੱਸ ਦੇਈਏ ਕਿ ਪੰਜਾਬੀ ਕਲਾਕਾਰ ਵੱਲੋਂ ਆਪਣੇ ਕਿਸਾਨ ਭਰਾਵਾਂ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ। ਉਹ ਕਿਸਾਨਾਂ ਨੂੰ ਮੁਫਤ ਵਿੱਚ ਝੋਨਾ ਲਾਉਣ ਲਈ ਪਨੀਰੀ ਦੇ ਰਹੇ ਹਨ। ਜਿਸ ਦੀ ਪ੍ਰਸ਼ੰਸਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਵੀਡੀਓ ਉੱਪਰ ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, ਵੀਰ ਜੀ ਜਦੋਂ ਤੁਸੀਂ ਸਾਰੇ ਕਲਾਕਾਰ ਪੰਜਾਬ ਦੇ ਕਿਸੇ ਵੀ ਗੰਭੀਰ ਮਸਲੇ ਲਈ ਖੜਦੇ ਹੋ ਸਾਨੂੰ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ,  ਤੁਸੀਂ ਪਹਿਲੇ ਕਲਾਕਾਰ ਹੋ ਜੋ ਇਸ ਹੜਾਂ ਵਿੱਚ ਬਰਬਾਦ ਹੋਈਆਂ ਫਸਲਾਂ ਤੇ ਪਨੀਰੀ ਦੀ ਸੇਵਾ ਕੀਤੀ ਆ ਬਾਕੀ ਤਾਂ ਗਾਣਿਆਂ ਚ ਜੱਟ ਜੱਟ ਕਰਨ ਆਲੇ ਆ। ਕਿਸੇ ਕਲਾਕਾਰ ਨੇ ਹੜਾਂ ਦੇ ਮਾਰੇ ਲੋਕਾਂ ਲਈ ਚਵਾਨੀ ਨਹੀ ਕੱਢੀ, ਬਹੁਤ ਮੰਦਭਾਗਾ...


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਰਮਜੀਤ ਅਨਮੋਲ ਫਿਲਮ ਕੈਰੀ ਆਨ ਜੱਟਾ 3 ਵਿੱਚ ਦਿਖਾਈ ਦਿੱਤੇ। ਦੱਸ ਦੇਈਏ ਕਿ ਇਸ ਫਿਲਮ ਨੇ ਦੇਸ਼ ਭਰ ਵਿੱਚ ਚੰਗੀ ਕਮਾਈ ਕੀਤੀ।