Salman Khan Unveils Trailer of Maujaan Hi Maujaan Trailer: ਬਾਲੀਵੁੱਡ ਦਬੰਗ ਸਲਮਾਨ ਖਾਨ ਵੱਲੋਂ ਵੀਰਵਾਰ ਯਾਨੀ ਅੱਜ ਪੰਜਾਬੀ ਅਦਾਕਾਰ ਗਿੱਪੀ ਗਰੇੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੱਲੋਂ ਪੰਜਾਬੀ ਫਿਲਮ ਦੇ ਟ੍ਰੇਲਰ ਉੱਪਰੋਂ ਪਰਦਾ ਚੱਕਿਆ ਗਿਆ ਹੈ। 


ਦਰਅਸਲ, ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੌਜਾਂ ਹੀ ਮੌਜਾਂ ਫਿਲਮ ਲਈ ਸ਼ੁਭਕਾਮਨਾਵਾਂ... ਇਸਦੇ ਨਾਲ ਹੀ ਸਲਮਾਨ ਨੇ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਅਮਰਦੀਪ ਸਿੰਘ ਗਰੇਵਾਲ ਨੂੰ ਵੀ ਟੈਗ ਕੀਤਾ ਹੈ।





ਜਾਣਕਾਰੀ ਲਈ ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਵੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਗਿੱਪੀ ਦੀ ਫਿਲਮ ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼ ਹੋਇਆ ਸੀ। ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਤਨੂੰ ਗਰੇਵਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਗਾਣੇ 'ਚ ਵੀ ਗਿੱਪੀ-ਤਨੂੰ ਦੀ ਰੋਮਾਂਟਿਕ ਕੈਮਿਸਟਰੀ ਨੇ ਸਭ ਦਾ ਦਿਲ ਜਿੱਤ ਲਿਆ ਸੀ। 


ਕਾਬਿਲੇਗ਼ੌਰ ਹੈ ਕਿ ਇਸ ਸਾਲ ਗਿੱਪੀ 'ਮਿੱਤਰਾਂ ਦਾ ਨਾਂ ਚੱਲਦਾ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ 'ਮੌਜਾਂ ਹੀ ਮੌਜਾਂ' 'ਚ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ। ਇਸ ਦੇ ਨਾਲ-ਨਾਲ ਗਿੱਪੀ ਗਰੇਵਾਲ ਦੀਆਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਸ਼ੇਰਾਂ ਦੀ ਕੌਮ ਪੰਜਾਬੀ' ਵਰਗੀਆਂ ਫਿਲਮਾਂ ਵੀ ਪਾਈਪਲਾਈਨ ;ਚ ਹਨ। 'ਸ਼ੇਰਾਂ ਦੀ ਕੌਮ..' 'ਚ ਗਿੱਪੀ ਸੰਜੇ ਦੱਤ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਲ 2024 'ਚ ਰਿਲੀਜ਼ ਹੋਣ ਜਾ ਰਹੀ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।