Diljit Dosanjh Nimrat Khaira Pics: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਪੂਰੀ ਦੁਨੀਆ 'ਚ ਛਾਏ ਹੋਏ ਹਨ। ਦਰਅਸਲ, ਕੋਚੈਲਾ ਪਰਫਾਰਮੈਂਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਪੂਰੀ ਦੁਨੀਆ 'ਚ ਹੋਰ ਜ਼ਿਆਦਾ ਵਧੀ ਗਈ ਹੈ। ਇਸ ਵਿਚਕਾਰ ਆਪਣੇ ਗੀਤ ਅਤੇ ਫਿਲਮਾਂ ਦੇ ਚੱਲਦੇ ਕਲਾਕਾਰ ਵਾਹੋ- ਵਾਹੀ ਖੱਟ ਰਿਹਾ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੋਵੇਗਾ ਕਿ ਦਿਲਜੀਤ ਅਤੇ ਨਿਮਰਤ ਆਪਣੀ ਫਿਲਮ ਜੋੜੀ ਨੂੰ ਲੈ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਇਸ ਵਿਚਕਾਰ ਇਹ ਜੋੜੀ ਲਗਾਤਾਰ ਆਪਣੀਆਂ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪੋਸਟ ਕਰ ਰਹੇ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸ਼ਕਾਂ ਵਿੱਚ ਫਿਲਮ ਦੇਖਣ ਦਾ ਉਤਸ਼ਾਹ ਵੀ ਵੱਧ ਰਿਹਾ ਹੈ। ਦੇਖੋ ਨਿਮਰਤ ਦੀ ਨਵੀਂ ਪੋਸਟ...





ਦਰਅਸਲ, ਨਿਮਰਤ ਖਹਿਰਾ ਵੱਲ਼ੋਂ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨਾਲ ਆਪਣੀ ਇੱਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਤੁਸੀ ਨਾ ਗਲ੍ਹ ਚ ਪਾਏ ਹੋਏ ਹਾਰ ਵਰਗੇ ਓ... ਮੇਰੀਆਂ ਸਹੇਲੀਆਂ ਮੇਕੇ ਵੱਲ ਘੱਟ ਤੇ ਤੁਹਾਡੇ ਵੱਲ ਜ਼ਿਆਜਾ ਦੇਖਦੀਆਂ ਨੇ... ਉੱਥੇ ਹੀ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਮੈਨੂੰ ਲੱਗਦਾ ਇਹ ਵਿਆਹ ਕਰਵਾਉਣਗੇ.... ਦੂਜੇ ਨੇ ਲਿਖਿਆ ਬੇਸਟ ਜੋੜੀ ਇਨ ਦ ਵਰਲਡ...





ਇਸ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਦਿਲਜੀਤ ਅਤੇ ਨਿਮਰਤ ਆਪਣੀਆਂ ਪੋਸਟਾਂ ਰਾਹੀ ਪ੍ਰਸ਼ੰਸ਼ਕਾਂ ਨੂੰ ਲੁਭਾਉਣ ਵਿੱਚ ਕਾਮਯਾਬ ਹੋ ਰਹੇ ਹਨ। ਇਸ ਤੋਂ ਇਲਾਵਾ ਗੱਲ ਜੇਕਰ ਫਿਲਮ ਦੀ ਕੀਤੀ ਜਾਵੇ ਤਾਂ ਇਹ ਦੱਸ ਦਈਏ ਕਿ ਇਹ ਫਿਲਮ 5 ਮਈ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਵਿਚਕਾਰ ਜਿਸ ਪ੍ਰਕਾਰ ਦੋਵੇਂ ਕਲਾਕਾਰ ਇੱਕ ਤੋਂ ਬਾਅਦ ਇੱਕ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰ ਰਹੇ ਹਨ। ਉਨ੍ਹਾਂ ਨੇ ਦਰਸ਼ਕਾਂ ਦੇ ਫਿਲਮ ਦੇਖਣ ਦੇ ਉਤਸ਼ਾਹ ਨੂੰ ਹੋ ਵਧਾ ਦਿੱਤਾ ਹੈ। ਕਾਬਿਲੇਗ਼ੌਰ ਹੈ ਕਿ 'ਜੋੜੀ' ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਗਾਇਕੀ ਦੇ ਉਨ੍ਹਾਂ ਦੇ ਸਫਰ ਨੂੰ ਦਿਖਾਇਆ ਗਿਆ ਹੈ।


 


Car loan Information:

Calculate Car Loan EMI