Punjabi Singer Shubh: ਪੰਜਾਬੀ ਗਾਇਕ ਸ਼ੁੱਭ ਉਰਫ਼ ਸ਼ੁਭਨੀਤ ਸਿੰਘ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਸਨੇ ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸ਼ੁੱਭ ਵਿਵਾਦਾਂ ਵਿੱਚ ਘਿਰਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਕੈਨੇਡੀਅਨ ਰੈਪਰ ਖਿਲਾਫ ਮੁੰਬਈ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਖਿਰ ਕਿਉਂ ਪੰਜਾਬੀ ਗਾਇਕ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...


ਜਾਣਕਾਰੀ ਮੁਤਾਬਕ BJP ਯੁਵਾ ਮੋਰਚਾ ਦੇ ਆਗੂਆਂ ਵੱਲੋਂ ਪੰਜਾਬੀ ਸਿੰਗਰ ਸ਼ੁੱਭ ਦੇ ਪੋਸਟਰ ਪਾੜੇ ਗਏ ਹਨ। ਦਰਅਸਲ, ਗਾਇਕ 'ਤੇ ਖਾਲਿਸਤਾਨ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲਗਾਏ ਗਏ ਹਨ। BJYM ਨੇ ਸ਼ੁੱਭ ਖਿਲਾਫ਼ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਸ਼ੁੱਭ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਕੈਨੇਡੀਅਨ ਗਾਇਕ ਸ਼ੁਭ ਨੂੰ ਭਾਰਤ ਵਿੱਚ ਪਰਫਾਰਮ ਨਹੀਂ ਕਰਨ ਦੇਵਾਂਗੇ। ਹੁਣ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਬੰਧਕਾਂ ਅਤੇ ਮੁੰਬਈ ਪੁਲਿਸ ਨੂੰ ਪ੍ਰੋਗਰਾਮ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਹੈ, ਜੇਕਰ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। 


ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਇੱਕ ਮੰਗ ਪੱਤਰ ਰਾਹੀਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਨਿਵਾਸੀ ਰੈਪਰ ਸ਼ੁਭ ਵੱਲੋਂ ਭਾਰਤ ਸਰਕਾਰ ਅਤੇ ਦੇਸ਼ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਦੋਸ਼ 'ਚ ਐਫਆਈਆਰ ਦਰਜ ਕੀਤੀ ਜਾਵੇ।


ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਐਲੀਵੇਟਿਡ, ਬੈਲਰ, ਵੀ ਰੋਲਿਨ' ਅਤੇ ਨੋ ਲਵ ਵਰਗੇ ਗੀਤਾਂ ਲਈ ਪ੍ਰਸ਼ੰਸਕਾਂ ਵਿੱਚ ਵਾਹੋ-ਵਾਹੀ ਲੁੱਟ ਚੁੱਕੇ ਹਨ। 


Read More: Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪੂਰੀ ਦੁਨੀਆ 'ਚ ਕਮਾਏ 700 ਕਰੋੜ, ਕਰਨ ਔਜਲਾ ਦੇ ਫੈਨ ਹੋਏ ਵਿਰਾਟ ਕੋਹਲੀ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।