Neeru Bajwa Remembering His Father: ਅਦਾਕਾਰਾ ਨੀਰੂ ਬਾਜਵਾ ਪੰਜਾਬੀ ਸਿਨੇਮਾ ਜਗਤ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਹੁਣ ਤੱਕ ਕਈ ਪੰਜਾਬੀ ਫਿਲਮਾਂ ਰਾਹੀਂ ਦਰਸ਼ਕਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਨੀਰੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਬੇਹੱਦ ਚਰਚਿਤ ਹੈ। ਨੀਰੂ ਲਈ ਸਾਲ 2023 ਬਹੁਤ ਹੀ ਬੇਹਤਰੀਨ ਰਿਹਾ। ਦਰਅਸ਼ਲ, ਇਸ ਸਾਲ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫਿਲਮਾਂ 'ਕਲੀ ਜੋਟਾ' ਅਤੇ ਚੱਲ ਜ਼ਿੰਦੀਏ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਨ੍ਹਾਂ ਫਿਲਮਾਂ ਨੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਵਾਹੋ ਵਾਹੀ ਖੱਟੀ। ਨੀਰੂ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਤਰੱਨੁੰਮ ਥਿੰਦ ਦੀ ਪੌਡਕਾਸਟ ਚਾਏ ਵਿਦ ਟੀ ਦਾ ਹਿੱਸਾ ਬਣੀ। ਹਾਲਾਂਕਿ ਇਸ ਦੌਰਾਨ ਉਹ ਆਪਣੇ ਪਿਤਾ ਨੂੰ ਯਾਦ ਕਰ ਆਪਣੇ ਹੰਝੂ ਨਹੀਂ ਰੋਕ ਸਕੀ।



ਦਰਅਸਲ, KIDDAAN ਇੰਸਟਾਗ੍ਰਾਮ ਹੈਂਡਲ ਉੱਪਰ ਇਸਦੀ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਨੀਰੂ ਬਾਜਵਾ ਆਪਣੇ ਪਿਤਾ ਨੂੰ ਯਾਦ ਕਰ ਭਾਵੁਕ ਹੁੰਦੇ ਹੋਏ ਦਿਖਾਈ ਦੇ ਰਹੀ ਹੈ। ਇੰਟਰਵਿਊ ਦੌਰਾਨ ਨੀਰੂ ਬਾਜਵਾ ਨੇ ਦੱਸਿਆ ਕਿ ਕੈਂਸਰ ਨਾਲ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਦਰਅਸਲ, ਫਿਲਮ ਚੰਨੋ ਦੀ ਸ਼ੂਟਿੰਗ ਦੌਰਾਨ ਇਹ ਸਭ ਕੁਝ ਹੋਇਆ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਜੋਂ ਵੀ ਕਰਦੀ ਹਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇ ਇਸ ਲਈ ਕਰਦੀ ਹਾਂ... ਅੱਗੇ ਸੁਣੋ ਨੀਰੂ ਨੇ ਕੀ ਕਿਹਾ...


ਕਾਬਿਲੇਗ਼ੌਰ ਹੈ ਕਿ ਫਿਲਮ ਕਲੀ ਜੋਟਾ ;ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਇਹ ਫਿਲਮ ਓਟੀਟੀ 'ਤੇ ਰਿਲੀਜ਼ ਹੋਣ ਦੇ ਨਾਲ ਨਾਲ ਸਿਨੇਮਾਘਰਾਂ 'ਚ ਵੀ ਉਸੇ ਰਫਤਾਰ ਨਾਲ ਚੱਲ ਰਹੀ ਹੈ। ਪੰਜਾਬੀ ਸਿਨੇਮਾ ਲਈ ਇਹ ਬਹੁਤ ਵੱਡੀ ਉਪਲਬਧੀ ਹੈ। ਫਿਲਮ 'ਚ ਸਮਾਜ 'ਚ ਔਰਤਾਂ ਖਿਲਾਫ ਹੁੰਦੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ। ਫਿਲਮ 'ਚ ਦਿਖਾਇਆ ਗਿਆ ਸੀ ਕਿ ਭਾਵੇਂ ਕੋਈ ਵੀ ਦੌਰ ਹੋਵੇ, ਹਰ ਦੌਰ 'ਚ ਔਰਤ ਨੂੰ ਆਪਣੀ ਇੱਜ਼ਤ ਤੇ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। 


ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਬਹੁਤ ਜਲਦ ਹਾਲੀਵੁੱਡ ਫਿਲਮ ਵਿੱਚ ਦਿਖਾਈ ਦੇਵੇਗੀ। ਨੀਰੂ ਨੇ ਆਪਣੀ ਹਾਲੀਵੁੱਡ ਫਿਲਮ Get Out ਦਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ। ਨੀਰੂ ਦੀ ਹਾਲੀਵੁੱਡ ਫਿਲਮ ਨੂੰ ਲੈ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ-ਨਾਲ ਅਦਾਕਾਰਾ ਨੇ ਆਪਣੀ ਫਿਲਮ ਬੂਹੇ ਬਾਰੀਆਂ ਦਾ ਵੀ ਐਲਾਨ ਕੀਤਾ ਸੀ। ਇਹ ਫਿਲਮ ਸਤੰਬਰ ਮਹੀਨੇ 29 ਤਰੀਕ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।