ਚੰਡੀਗੜ੍ਹ: ਹਿੱਟ ਗਾਣਾ ਬਣਾਉਣਾ ਹਰੇਕ ਟੀਮ ਦੀ ਕੋਸ਼ਿਸ਼ ਰਹਿੰਦੀ ਹੈ। ਦਿਲ ਨੂੰ ਛੋਹਣ ਵਾਲਾ ਵਧੀਆ ਗੀਤ ਬਣਾਉਣ ਲਈ ਸਹੀ ਰਾਗ, ਪ੍ਰਭਾਵਸ਼ਾਲੀ ਸੰਗੀਤ ਤੇ ਰੂਹਾਨੀ ਆਵਾਜ਼ ਵਰਗੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਇੱਕ ਗਾਇਕ, ਗੀਤਕਾਰ ਤੇ ਸੰਗੀਤ ਨਿਰਦੇਸ਼ਕ ਦੀ ਤਿਕੜੀ ਵਧੀਆ ਗੀਤ ਦੇ ਥੰਮ ਹੁੰਦੇ ਹਨ। ਅਜਿਹੀ ਹੀ ਇੱਕ ਟੀਮ ਹੈ, ਜੋ ਇਕੱਠੇ ਹੋ ਕੇ ਕੋਈ ਵਧੀਆ ਧਮਾਕਾ ਕਰਨ ਵਾਲੀ ਹੈ।


ਜੌਰਡਨ ਸੰਧੂ, ਜਿਨ੍ਹਾਂ ਨੇ ਕਈ ਵਧੀਆ ਗੀਤ ਜਿਵੇਂ Birthday aya, Teeje Week ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ, ਨੇ ਆਪਣੇ ਸੋਸ਼ਲ ਮੀਡੀਆ 'ਤੇ ਗਾਇਕ-ਗੀਤਕਾਰ ਸ੍ਰੀਬਰਾੜ, ਸਵੀਤਾਜ਼ ਬਰਾੜ, ਫਲੇਮ ਸੰਗੀਤ, ਫਤਿਹਕਰਨ ਸਿੰਘ ਤੇ ਪ੍ਰਭਾ ਪੁਰੇਵਾਲ ਨਾਲ ਆਪਣੇ ਨਵੇਂ ਪ੍ਰਾਜੈਕਟ ਦਾ ਖੁਲਾਸਾ ਕੀਤਾ ਹੈ।




ਇਸ ਦੇ ਨਾਲ ਹੀ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ, ਜਿਨ੍ਹਾਂ ਨੇ ਹਾਲ ਹੀ 'ਚ ਫਿਲਮ ਮੂਸੇ ਜੱਟ ਦਾ ਆਪਣਾ ਗੀਤ ‘Ikk Duje De’ ਰਿਲੀਜ਼ ਕੀਤਾ ਹੈ, ਨੇ ਵੀ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਹੈ - ‘Something New Is Coming Up’.


ਹਾਲਾਂਕਿ ਗੀਤ ਦਾ ਸਿਰਲੇਖ, ਰਿਲੀਜ਼ ਮਿਤੀ ਜਾਂ ਸ਼ੈਲੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਉਮੀਦ ਕਰ ਸਕਦੇ ਹਾਂ ਕਿ ਟੀਮ ਇਸ ਨੂੰ ਕਿਸੇ ਵੀ ਸਮੇਂ ਸ਼ੇਅਰ ਕਰ ਸਕਦੀ ਹੈ।


ਦੱਸ ਦਈਏ ਕਿ ਜੌਰਡਨ ਸੰਧੂ ਨੇ ਆਪਣੀ ਸ਼ਾਨਦਾਰ ਗਾਇਕੀ ਅਤੇ ਅਦਾਕਾਰੀ ਯੋਗਤਾਵਾਂ ਦੇ ਨਤੀਜੇ ਵਜੋਂ ਇੱਕ ਵੱਡਾ ਫੈਨ ਬੈਸ ਹਾਸਲ ਕਰ ਲਿਆ ਹੈ। ਉਹ ਹਾਲ ਹੀ ਵਿੱਚ ਡੈਬਿਊ ਗਾਇਕ ਪਾਰੀ ਪੈਂਥਰ ਦੇ ਨਾਲ 'ਸ਼ੀਸ਼ਾ' ਗਾਣੇ ਵਿੱਚ ਨਜ਼ਰ ਆਇਆ ਸੀ। ਇਸ ਤੋਂ ਪਹਿਲਾਂ ਉਸਨੇ ਆਪਣਾ ਗੀਤ 'Jyada Jachdi' ਰਿਲੀਜ਼ ਕੀਤਾ ਅਤੇ ਫਿਰ ਉਹ ਆਪਣਾ ਨਵਾਂ ਗਾਣਾ 'Jis Din Da Shad Gayi' ਨਾਲ ਰਿਲੀਜ਼ ਕੀਤਾ।


ਇਹ ਵੀ ਪੜ੍ਹੋ: 6 ਮਹੀਨੇ ਪਿੰਡ ਦੀਆਂ ਸਾਰੀਆਂ ਔਰਤਾਂ ਦੇ ਧੋਣੇ ਪੈਣਗੇ ਕੱਪੜੇ, Free 'ਚ ਪ੍ਰੈੱਸ', ਇਸ ਸ਼ਰਤ 'ਤੇ ਮਿਲੀ ਜ਼ਮਾਨਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904