Parineeti Chopra to share screen with Diljit Dosanjh in Imtiaz Ali's upcoming film Chamkila's biopic!
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Parineeti Chopra in Imtiaz Ali’s film: ਇਮਤਿਆਜ਼ ਅਲੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ 'ਚ ਚਮਕੀਲਾ ਦੀ ਭੂਮਿਕਾ ਲਈ ਦਿਲਜੀਤ ਦੋਸਾਂਝ ਦਾ ਨਾਂ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਇਸ ਫਿਲਮ 'ਚ ਮੁੱਖ ਅਦਾਕਾਰਾ ਦੀ ਐਂਟਰੀ ਹੋ ਗਈ ਹੈ। ਇਹ ਹੀਰੋਇਨ ਹੋਰ ਕੋਈ ਨਹੀਂ ਸਗੋਂ ਅਦਾਕਾਰਾ ਪਰਿਣੀਤੀ ਚੋਪੜਾ ਹੈ। ਉਹ ਪਹਿਲੀ ਵਾਰ ਇਮਤਿਆਜ਼ ਅਲੀ ਨਾਲ ਕੰਮ ਕਰਦੀ ਨਜ਼ਰ ਆਵੇਗੀ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਇਸ ਫਿਲਮ 'ਚ ਕੰਮ ਕਰਦੀ ਹੈ ਤਾਂ ਉਸ ਨੂੰ ਰਣਬੀਰ ਕਪੂਰ ਸਟਾਰਰ ਫਿਲਮ ਜਾਨਵਰ ਛੱਡਣੀ ਪੈ ਸਕਦੀ ਹੈ।
ਖ਼ਬਰਾਂ ਮੁਤਾਬਕ ਇੱਕ ਸੂਤਰ ਨੇ ਕਿਹਾ, “ਪਰਿਣੀਤੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਨਿਰਦੇਸ਼ਕ ਇਮਤਿਆਜ਼ ਦੀ ਅਗਲੀ ਫਿਲਮ ਚਮਕੀਲਾ ਵਿੱਚ ਇੱਕ ਹੀਰੋਇਨ ਦੇ ਰੂਪ ਵਿੱਚ ਕੰਮ ਕਰੇਗੀ। ਇਹ ਉਸਦੇ ਲਈ ਇੱਕ ਵੱਡਾ ਪਲ ਹੋਵੇਗਾ ਕਿਉਂਕਿ ਉਹ ਪਹਿਲਾਂ ਹੀ ਦੂਰਦਰਸ਼ੀ ਨਿਰਦੇਸ਼ਕ ਨਾਲ ਰਚਨਾਤਮਕ ਤੌਰ 'ਤੇ ਜੁੜਨਾ ਚਾਹੁੰਦੀ ਸੀ।"
ਸੂਤਰ ਨੇ ਅੱਗੇ ਕਿਹਾ, "ਉਸ ਨੂੰ ਸ਼ੂਟ ਲਈ ਤੁਰੰਤ ਤਿਆਰ ਹੋਣਾ ਪਵੇਗਾ, ਅਤੇ ਬਦਕਿਸਮਤੀ ਨਾਲ ਇਸ ਦੇ ਕਾਰਨ ਉਹ ਜਾਨਵਰ ਲਈ ਸ਼ੂਟਿੰਗ ਨਹੀਂ ਕਰ ਸਕੇਗੀ ਕਿਉਂਕਿ ਦੋਵਾਂ ਫਿਲਮਾਂ ਵਿਚਕਾਰ ਤਰੀਕਾਂ ਦਾ ਬਹੁਤ ਵੱਡਾ ਓਵਰਲੈਪ ਹੈ। ਇਸ ਲਈ, ਆਰਕੇ ਦੇ ਫੈਨਸ ਨੂੰ ਉਸ ਨੂੰ ਅਤੇ ਪਰਿਣੀਤੀ ਨੂੰ ਪਰਦੇ 'ਤੇ ਇਕੱਠੇ ਲਿਆਉਣ ਲਈ ਨਵੇਂ ਪ੍ਰੋਜੈਕਟ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਉਂਝ ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਰਣਬੀਰ ਕਪੂਰ ਜਾਨਵਰ ਨੂੰ ਸਮਾਂ ਨਹੀਂ ਦੇ ਪਾ ਰਹੇ ਇਸ ਲਈ ਇਸ ਫਿਲਮ ਦੀ ਸ਼ੂਟਿੰਗ ਵਿੱਚ ਦੇਰੀ ਹੋਵੇਗੀ।
ਚਮਕੀਲਾ ਦੀ ਗੱਲ ਕਰੀਏ ਤਾਂ ਦਿਲਜੀਤ ਅਮਰ ਸਿੰਘ ਚਮਕੀਲਾ ਦੇ ਅਸਲੀ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ ਅਤੇ ਉਨ੍ਹਾਂ ਨੂੰ ਫਿਲਮ ਵਿੱਚ ਵਰਤਿਆ ਜਾਵੇਗਾ। ਇਮਤਿਆਜ਼ ਚਮਕੀਲਾ ਦੇ ਬੇਟੇ ਜੈਮਨ ਚਮਕੀਲਾ ਨੂੰ ਪਿਛਲੇ ਇੱਕ ਸਾਲ 'ਚ ਕਈ ਵਾਰ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ 'ਚ ਮਿਲ ਚੁੱਕੇ ਹਨ ਅਤੇ ਲਗਾਤਾਰ ਪਰਿਵਾਰ ਨਾਲ ਬਾਇਓਪਿਕ ਬਾਰੇ ਗੱਲ ਕਰ ਰਹੇ ਹਨ। ਇਹ ਇਮਿਤਾਜ਼ ਦਾ ਇੱਕ ਅਹਿਮ ਪ੍ਰੋਜੈਕਟ ਹੈ, ਉਹ ਇਸ ਵਿੱਚ ਕੋਈ ਕਮੀ ਨਹੀਂ ਛੱਢਣਾ ਚਾਹੁੰਦੇ।
ਇਹ ਵੀ ਪੜ੍ਹੋ: