Parmish Verma Charlie Chaplin: ਪੰਜਾਬੀ ਗਾਇਕ, ਅਦਾਕਾਰ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ ਜਲਦ ਹੀ ਰੈਪਰ ਸੰਨੀ ਮਾਲਟਨ ਨਾਲ ਆਪਣਾ ਨਵਾਂ ਗੀਤ ਵੂਈ ਮੇਡ ਇਟ ਲੈ ਕੇ ਪੇਸ਼ ਹੋਣਗੇ। ਦੱਸ ਦੇਈਏ ਕਿ ਦੋਵਾਂ ਕਲਾਕਾਰਾਂ ਦਾ ਇਹ ਗੀਤ 3 ਮਈ ਨੂੰ ਰਿਲੀਜ਼ ਹੋਵੇਗਾ। ਇਸ ਵਿਚਕਾਰ ਪਰਮੀਸ਼ ਵਰਮਾ ਨੇ ਆਪਣਾ ਅਜਿਹਾ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟ -ਪੋਟ ਹੋ ਰਹੇ ਹਨ। ਆਖਿਰ ਪਰਮੀਸ਼ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ ਇਹ ਵੀਡੀਓ...
ਦਰਅਸਲ, ਇਸ ਵੀਡੀਓ ਨੂੰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਆਪਣੇ ਨਵੇਂ ਬਲੋਗ ਅਤੇ ਗੀਤ ਇੰਨਾ ਤਾਂ ਦੱਸ ਦੇ ਦੇ ਰਿਲੀਜ਼ ਹੋਣ ਬਾਰੇ ਦੱਸਿਆ ਹੈ। ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪਰਮੀਸ਼ ਆਪਣੀ ਮੁੱਛ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਹੈਰਾਨ ਹੋ ਰਹੇ ਹਨ। ਕੁਝ ਨੇ ਇਸਨੂੰ ਮਜ਼ਾਕੀਆ ਦੱਸਿਆ ਅਤੇ ਕੁਝ ਨੇ ਨਮੂਨਾ।
ਪਰਮੀਸ਼ ਦੀ ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰਦੇ ਹੋਏ ਲਿਖਿਆ, ਕਿਉਂ ਨਮੂਨਾ ਬਣ ਰਿਹਾ ਜੇ ਰੱਬ ਨੇ ਇੰਨੀ ਵਧੀਆ ਸ਼ਕਲ ਦਿੱਤੀ ਆ ਤਾਂ... ਇੱਕ ਹੋਰ ਯੂਜ਼ਰ ਨੇ ਕਿਹਾ ਅਸਲ ਆਈ ਤੋਂ ਆਓ ਚਾਰਲੀ ਚੈਪਲਿਨ...ਕਈਆਂ ਨੇ ਲਿਖਿਆ ਅੱਜ ਭਾਜੀ ਮੂਡ ਆਫ ਕਰਤਾ ਤੁਸੀ ਸ਼ੈਵ ਕਰਵਾ ਕੇ...
ਕਾਬਿਲੇਗੌਰ ਹੈ ਕਿ ਪਰਮੀਸ਼ ਵਰਮਾ ਅਕਸਰ ਆਪਣੇ ਮਜ਼ਾਕੀਆ ਵੀਡੀਓ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਇਸ ਤੋਂ ਇਲ਼ਾਵਾ ਉਹ ਅਕਸਰ ਆਪਣੀ ਧੀ ਨਾਲ ਵੀ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਹਨ। ਜੋ ਪ੍ਰਸ਼ੰਸ਼ਕਾ ਵੱਲੋਂ ਖੂਬ ਪਸੰਦ ਕੀਤੇ ਜਾਂਦੇ ਹਨ। ਫਿਲਹਾਲ ਪਰਮੀਸ਼ ਰੈਪਰ ਸੰਨੀ ਮਾਲਟਨ ਨਾਲ ਆਉਣ ਵਾਲੇ ਆਪਣੇ ਗੀਤ ਨੂੰ ਲੈ ਚਰਚਾ ਵਿੱਚ ਹਨ।