Sidhu Moose Wala photo seen on the biggest planet Jupiter: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪ੍ਰਸਿੱਧੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਗੀਤਾਂ ਨੂੰ  ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਇੰਡਸਟਰੀ ਵਿੱਚ ਵੀ ਤਹਿਲਕਾ ਮਚਾ ਰੱਖਿਆ। ਦਰਅਸਲ, ਹਾਲੀਵੁੱਡ ਸਟਾਰ ਵੀ ਮਰਹੂਮ ਗਾਇਕ ਦੀ ਪ੍ਰਸਿੱਧੀ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋ ਗਏ ਹਨ। ਇਸ ਵਿਚਕਾਰ ਸੋਸ਼ਲ ਮੀਡੀਆ ਉੱਪਰ ਇੱਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਜੁਪੀਟਰ ਗ੍ਰਹਿ ਉੱਪਰ ਦੇਖਿਆ ਗਿਆ ਹੈ। ਇਸ ਉੱਪਰ ਭਾਰਤੀ ਪੰਜਾਬੀ ਮੂਲ ਦੇ ਬ੍ਰਿਟਿਸ਼ ਰਿਕਾਰਡ ਨਿਰਮਾਤਾ ਅਤੇ ਸੰਗੀਤਕਾਰ Steel Banglez ਵੱਲੋਂ ਕੁਮੈਂਟ ਕੀਤਾ ਗਿਆ ਹੈ।





ਦਰਅਸਲ, ਨਾਸਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਉੱਪਰ ਸਟੀਲ ਬੈਂਗਲਜ਼ ਨੇ ਕੁਮੈਂਟ ਕਰ ਲਿਖਿਆ, ਮੈਂ ਸਿੱਧੂ ਨੂੰ ਦੇਖ ਸਕਦਾ ਹਾਂ... ਹੈਰਾਨੀ ਦੀ ਗੱਲ ਇਹ ਹੈ ਕਿ ਨਾਸਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸ਼ਕ ਵੀ ਕੁਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਸਟੀਲ ਬੈਂਗਲਜ਼ ਤੋਂ ਇਲਾਵਾ ਨਾਸਾ ਦੀ ਇਸ ਪੋਸਟ ਉੱਪਰ ਪੰਜਾਬੀ ਅਦਾਕਾਰ ਦਰਸ਼ਨ ਔਲਖ ਨੇ ਲਿਖਿਆ, “ਮੂਸੇਵਾਲਾ “IN THE UNIVERSE…” ਵਾਹਿਗੁਰੂ ਜੀ @sidhu_moosewala”... ਹਾਲਾਂਕਿ ਨਾਸਾ ਵੱਲੋਂ ਇਸ ਤਸਵੀਰ ਉੱਪਰ ਅਜਿਹੀ ਕੋਈ ਟਿਪੱਣੀ ਨਹੀਂ ਕੀਤੀ ਗਈ ਹੈ। 

ਕਾਬਿਲੇਗੌਰ ਹੈ ਕਿ 29 ਮਈ ਨੂੰ ਸਿੱਧੂ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਇੱਕ ਸਾਲ ਪੂਰਾ ਹੋ ਜਾਵੇਗਾ। ਹਾਲਾਂਕਿ ਕਲਾਕਾਰ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਗਈ। ਇਹ ਫੈਸਲਾ ਮਰਹੂਮ ਗਾਇਕ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਲਿਆ ਗਿਆ। ਵੱਧਦੀ ਗਰਮੀ ਨੂੰ ਦੇਖਦੇ ਹੋਏ ਸਿੱਧੂ ਦੇ ਪ੍ਰਸ਼ੰਸ਼ਕਾ ਧਿਆਨ ਰੱਖਦੇ ਹੋਏ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਹਾਲ ਹੀ ਵਿੱਚ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਨੇ ਭਰਮਾ ਹੁੰਗਾਰਾ ਦਿੱਤਾ। ਬੱਚਿਆਂ ਤੋਂ ਲੈ ਬਜ਼ਰੁਗਾਂ ਅਤੇ ਨੌਜਵਾਨਾਂ ਤੱਕ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ।