Punjabi Actor Father Death: ਪੰਜਾਬੀ ਮਨੋਰੰਜਨ ਜਗਤ ਤੋਂ ਲਗਾਤਾਰ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨਾਲ ਨਾ ਸਿਰਫ਼ ਪੰਜਾਬੀ ਕਲਾਕਾਰ ਬਲਕਿ ਪ੍ਰਸ਼ੰਸਕ ਵਿਚਾਲੇ ਵੀ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਦੱਸ ਦੇਈਏ ਕਿ ਗੁਰਮੀਤ ਮਾਨ ਅਤੇ ਰਾਜਵੀਰ ਜਵੰਦਾ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਕਲਾਕਾਰ ਜਿੰਮੀ ਸ਼ੇਰਗਿੱਲ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।
ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਸੱਤਿਆਜੀਤ ਸਿੰਘ ਦਾ ਭੋਗ ਅਤੇ ਅੰਤਮ ਅਰਦਾਸ 14 ਅਕਤੂਬਰ ਨੂੰ ਸਾਂਤਾਕਰੂਜ਼, ਮੁੰਬਈ ਵਿੱਚ ਹੋਏਗੀ। ਜਿਸ ਵਿੱਚ ਫਿਲਮੀ ਸਿਤਾਰੇ ਅਤੇ ਕਰੀਬੀ ਸ਼ਾਮਲ ਹੋਣਗੇ। ਫਿਲਹਾਲ ਫਿਲਮ ਜਗਤ ਵਿੱਚ ਸੋਗ ਦਾ ਮਾਹੌਲ ਹੈ।
ਜਿੰਮੀ ਸ਼ੇਰਗਿੱਲ ਨੇ ਮਾਚਿਸ, ਮੁਹੱਬਤੇਂ, ਮੇਰੇ ਯਾਰ ਕੀ ਸ਼ਾਦੀ ਹੈ, ਦਿਲ ਵਿਲ ਪਿਆਰ ਵਿਆਰ, ਹਮ ਤੁਮ, ਯਾਦੇਂ, ਮੁੰਨਾਭਾਈ ਐਮਬੀਬੀਐਸ, ਅਤੇ ਤਨੂ ਵੈਡਸ ਮਨੂ ਵਰਗੀਆਂ ਫਿਲਮਾਂ ਵਿੱਚ ਆਪਣੇ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ। ਜਿੰਮੀ ਸ਼ੇਰਗਿੱਲ ਨਾ ਸਿਰਫ਼ ਆਪਣੀ ਅਦਾਕਾਰੀ ਲਈ, ਸਗੋਂ ਆਪਣੇ ਦਿੱਖ ਅਤੇ ਸ਼ੈਲੀ ਲਈ ਵੀ ਜਾਣੇ ਜਾਂਦੇ ਹਨ।
ਜਿੰਮੀ ਸ਼ੇਰਗਿੱਲ ਨਾ ਸਿਰਫ਼ ਇੱਕ ਸ਼ਾਨਦਾਰ ਅਦਾਕਾਰ ਹਨ, ਸਗੋਂ ਇੱਕ ਉੱਘੇ ਨਿਰਮਾਤਾ ਵੀ ਹਨ। ਆਪਣੀ ਨਿੱਜੀ ਜ਼ਿੰਦਗੀ ਵਿੱਚ ਜਿੰਮੀ ਸ਼ੇਰਗਿੱਲ ਨੇ 2001 ਵਿੱਚ ਆਪਣੀ ਪ੍ਰੇਮਿਕਾ ਪ੍ਰਿਯੰਕਾ ਪੁਰੀ ਨਾਲ ਵਿਆਹ ਕਰਵਾਇਆ। ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸਦਾ ਨਾਮ ਵੀਰ ਹੈ। ਵਿਆਹ ਤੋਂ ਪਹਿਲਾਂ, ਜਿੰਮੀ ਅਤੇ ਪ੍ਰਿਯੰਕਾ ਲੰਬੇ ਸਮੇਂ ਤੱਕ ਡੇਟ ਕਰਦੇ ਰਹੇ। ਇੱਕ ਇੰਟਰਵਿਊ ਦੌਰਾਨ, ਜਿੰਮੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਵਿਆਹ ਦੀ ਵਿਦਾਈ ਦੌਰਾਨ ਰੋਣ ਲੱਗ ਪਏ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।