SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਹੋਇਆ ਦੇਹਾਂਤ: ਪਤੀ ਦੀ ਮੌਤ ਤੋਂ ਬਾਅਦ ਸਦਮੇ 'ਚ ਪੰਜਾਬੀ ਅਦਾਕਾਰਾ...
Punjabi Cinema: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਮਾਤਮ ਪਸਰਿਆ ਹੋਇਆ ਹੈ। ਦੱਸ ਦੇਈਏ ਕਿ ਸਵੇਰੇ ਸਵੇਰੇ ਇੱਕ ਦੁੱਖਦਾਈ ਖ਼ਬਰ ਨੇ...

Punjabi Cinema: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਮਾਤਮ ਪਸਰਿਆ ਹੋਇਆ ਹੈ। ਦੱਸ ਦੇਈਏ ਕਿ ਸਵੇਰੇ ਸਵੇਰੇ ਇੱਕ ਦੁੱਖਦਾਈ ਖ਼ਬਰ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਦਰਅਸਲ, ਜਾਣੇ-ਮਾਣੇ ਪੱਤਰਕਾਰ ਤੇ ਸਮਾਜ ਸੇਵਕ ਸਵਰਨ ਸਿੰਘ ਭੰਗੂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨੇ ਪੱਤਰਕਾਰੀ ਜਗਤ ਅਤੇ ਸਮਾਜ ਸੇਵਾ ਦੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਪੱਤਰਕਾਰ ਤੇ ਸਮਾਜ ਸੇਵਕ
ਖ਼ਬਰਾਂ ਅਤੇ ਕਾਲਮਾਂ ਰਾਹੀਂ ਉਹ ਸਮਾਜਿਕ ਵਿਵਸਥਾ ਦੀ ਗੱਲ ਕਰਦੇ ਸਨ, ਸਗੋਂ ਇਸ ਤੋਂ ਵੀ ਵੱਧ ਕੇ, ਨਾਟਕਾਂ ਅਤੇ ਸੈਮੀਨਾਰਾਂ ਰਾਹੀਂ ਉਹ ਗਲੀ-ਗਲੀ, ਕੂਚੇ-ਕੂਚੇ, ਪਿੰਡ-ਸ਼ਹਿਰਾਂ ਵਿੱਚ ਜਾਂਦੇ ਰਹੇ। ਉਨ੍ਹਾਂ ਨਾਟਕਾਂ ਰਾਹੀਂ ਬੇਇਨਸਾਫ਼ੀ, ਅਸਮਾਨਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਚੁੱਕੀ। ਸਵਰਨ ਸਿੰਘ ਭੰਗੂ ਸਿਰਫ਼ ਇੱਕ ਪੱਤਰਕਾਰ ਜਾਂ ਇੱਕ ਵਿਅਕਤੀ ਨਹੀਂ ਸੀ, ਸਗੋਂ ਇੱਕ ਸੰਸਥਾ ਸਨ। ਉਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਅਥਾਹ ਘਾਟਾ ਪਿਆ ਹੈ। ਸਵਰਨ ਸਿੰਘ ਭੰਗੂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਹਨ। ਪਤੀ ਦੇ ਦਿਹਾਂਤ ਨਾਲ ਉਨ੍ਹਾਂ ਨੂੰ ਵੀ ਵੱਡਾ ਸਦਮਾ ਲੱਗਿਆ ਹੈ।
View this post on Instagram
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯੂਨੀਅਨ ਨੇ ਉਨ੍ਹਾਂ ਦੇ ਸਮਾਜਿਕ ਸਰੋਕਾਰਾਂ ਅਤੇ ਪੱਤਰਕਾਰੀ ਪ੍ਰਤੀ ਸਮਰਪਣ ਨੂੰ ਯਾਦ ਕਰਦਿਆਂ ਅੰਤਿਮ ਵਿਦਾਇਗੀ ਦੇ ਮੌਕੇ 'ਤੇ ਅਪਣੀ ਹਮਦਰਦੀ ਪ੍ਰਗਟ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















