Kamal Cheema On Air India flight: ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਚੀਮਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ ;ਤੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਇਹੀ ਨਹੀਂ ਉਸ ਦੇ ਮਾਡਲਿੰਗ ਇੰਡਸਟਰੀ ਨੂੰ ਯੋਗਦਾਨ ਲਈ ਕਮਲ ਨੂੰ ਕਈ ਐਵਾਰਡਜ਼ ਵੀ ਮਿਲ ਚੁੱਕੇ ਹਨ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਕਮਲ ਚੀਮਾ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿਚਾਲੇ ਮਾਡਲ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ।


ਦਰਅਸਲ, ਅਦਾਕਾਰਾ ਕਮਲ ਚੀਮਾ ਨਾਲ ਏਅਰ ਇੰਡੀਆ ਦੀ ਬਿਜ਼ਨਸ ਕਲਾਸ ਵਿੱਚ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਹ ਏਅਰ ਇੰਡੀਆ ਉੱਪਰ ਆਪਣਾ ਗੁੱਸਾ ਕੱਢਦੇ ਹੋਏ ਦਿਖਾਈ ਦਿੱਤੀ। ਆਖਿਰ ਕਮਲ ਚੀਮਾ ਨਾਲ ਏਅਰ ਇੰਡੀਆ ਦੀ ਬਿਜ਼ਨਸ ਕਲਾਸ ਵਿੱਚ ਅਜਿਹਾ ਕੀ ਹੋਇਆ ਜਾਣਨ ਲਈ ਪੜ੍ਹੋ ਪੂਰੀ ਖਬਰ...



ਦੱਸ ਦੇਈਏ ਕਿ ਕਮਲ ਚੀਮਾ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਏਅਰ ਇੰਡੀਆ ਦੀ ਬਿਜ਼ਨਸ ਕਲਾਸ 'ਚ ਸਫ਼ਰ ਕਰ ਰਹੀ ਸੀ। ਕਹਿਣਾ ਪਵੇਗਾ ਕਿ ਬੇਹੱਦ ਬੇਕਾਰ ਏਅਰ ਲਾਈਨ ਹੈ। ਸਟਾਫ ਤੁਹਾਡੇ ਨਾਲ ਇੰਝ ਸਲੂਕ ਕਰਦਾ ਜਿਵੇਂ ਇਹ ਤੁਹਾਨੂੰ ਆਪਣੇ ਖਰਚੇ 'ਤੇ ਸਫ਼ਰ ਕਰਾ ਰਹੇ ਹੋਣ। ਮੇਰਾ 40 ਹਜ਼ਾਰ ਦਾ ਬ੍ਰਾਂਡੇਡ ਸੂਟਕੇਸ ਇਹਨਾਂ ਨੇ ਤੋੜ ਦਿੱਤਾ ਤੇ ਹੁਣ ਮੈਨੂੰ ਆਫਰ ਦੇ ਰਹੇ ਹਨ ਕਿ ਮੈਂ 3 ਹਜ਼ਾਰ 'ਚ ਇਹਨਾਂ ਦੇ ਨਾਲ ਸੈਟਲਮੈਂਟ ਕਰ ਲਵਾਂ। ਰਤਨ ਟਾਟਾ ਜੀ ਇਹ ਸੱਚਮੁੱਚ ਤੁਹਾਡਾ ਨਾਮ ਖਰਾਬ ਕਰ ਰਹੇ ਹਨ।  ਤੁਹਾਨੂੰ ਦੁਬਾਰਾ ਜਨਮ ਲੈਣ ਦੀ ਲੋੜ ਹੈ ਏਅਰ ਇੰਡੀਆ। 2 ਮਿੰਟਾ ਦਾ ਮੌਨ ਤੁਹਾਡੇ ਬਤਮੀਜ਼ ਸਟਾਫ ਲਈ।
 
ਏਅਰ ਇੰਡੀਆ ਨੇ ਦਿੱਤਾ ਜਵਾਬ
  
ਕਮਲ ਚੀਮਾ ਦੇ ਟਵੀਟ ਜਾ ਜਵਾਬ ਦਿੰਦੇ ਹੋਏ ਏਅਰ ਇੰਡੀਆ ਨੇ ਲਿਖਿਆ, ਡੀਅਰ ਮੈਡਮ, ਡਿਟੇਲ ਦੇਣ ਲਈ ਤੁਹਾਡਾ ਧੰਨਵਾਦ। ਅਸੀਂ ਇਸ ਨੂੰ ਪਹਿਲ ਦੇ ਆਧਾਰ 'ਤੇ ਦੇਖਣ ਲਈ ਆਪਣੀ ਸਬੰਧਤ ਬੈਗੇਜ ਟੀਮ ਨੂੰ ਭੇਜ ਰਹੇ ਹਾਂ। ਕਿਰਪਾ ਕਰਕੇ ਸਾਨੂੰ ਥੋੜਾ ਸਮਾਂ ਦਿਓ। ਹਾਲਾਂਕਿ ਇਸਦਾ ਨਿਮਰਤਾ ਨਾਲ ਜਵਾਬ ਦਿੰਦੇ ਹੋਏ ਕਮਲ ਚੀਮਾ ਨੇ ਕਿਹਾ ਜ਼ਰੂਰ।