Afsana Khan shared Parkash Singh Badal and Grandfather Pic: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਰਾਜਨੀਤਿਕ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੇ ਵੀ ਡੂੰਘਾ ਦੁੱਖ ਜਤਾਇਆ ਹੈ। ਇਸ ਵਿਚਕਾਰ ਅਫਸਾਨਾ ਖਾਨ ਨੇ ਆਪਣੇ ਦਾਦਾ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਸਾਂਝੀ ਕਰਦੇ ਹੋਏ ਅਫਸਾਨਾ ਖਾਨ ਬੇਹੱਦ ਭਾਵੁਕ ਹੋ ਗਈ।
ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਅਫਸਾਨਾ ਖਾਨ ਦੇ ਰਾਜਨੀਤਿਕ ਨਹੀਂ ਪਰ ਪਰਿਵਾਰਿਕ ਰਿਸ਼ਤੇ ਸਨ। ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਫਸਾਨਾ ਖਾਨ ਦੇ ਪੂਰੇ ਪਰਿਵਾਰ ਨਾਲ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੇ ਬੇਹੱਦ ਕਰੀਬ ਸੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਘਰ ਕਿਸੇ ਸਮਾਗਮ ਦਾ ਹਿੱਸਾ ਬਣੇ ਵੀ ਦਿਖਾਈ ਦਿੱਤੇ। ਤੁਸੀ ਵੀ ਵੇਖੋ ਇਹ ਵੀਡੀਓ...
ਕਾਬਿਲੇਗੌਰ ਹੈ ਕਿ ਅਫਸਾਨਾ ਖਾਨ ਇਨ੍ਹੀਂ ਦਿਨੀਂ ਆਪਣੇ ਟੋਰਾਂਟੋ ਕੰਸਰਟ ਵਿੱਚ ਵਿਅਸਤ ਹੈ। ਇਸ ਵਿਚਕਾਰ ਉਨ੍ਹਾਂ ਲਈ ਇਹ ਬੁਰੀ ਖਬਰ ਸਾਹਮਣੇ ਆਈ। ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਨੇ ਭਰਮਾ ਹੁੰਗਾਰਾ ਦਿੱਤਾ। ਇਸ ਵਿਚਕਾਰ ਉਹ ਆਪਣੀਆ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸ਼ਕਾਂ ਨਾਲ ਸਾਂਝੇ ਕਰ ਰਹੀ ਹੈ।