Ammy Virk on Kulhad Pizza Couple: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਜੋੜੇ ਦਾ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਮਸ਼ਹੂਰ ਹਸਤੀਆਂ ਵੱਲੋਂ  ਕੁੱਲ੍ਹੜ ਪੀਜ਼ਾ ਕਪਲ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਸਿੱਧੂ ਤੋਂ ਬਾਅਦ ਮਸ਼ਹੂਰ ਯੂਟਿਊਬਰ ਆਸ਼ੀਸ਼ ਚੰਚਲਾਨੀ ਅਤੇ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਵੱਲੋਂ ਉਨ੍ਹਾਂ ਦੇ ਸਮਰਥਨ ਵਿੱਚ ਗੱਲ ਕੀਤੀ ਗਈ ਹੈ। 


ਦਰਅਸਲ, ਐਮੀ ਵਿਰਕ ਵੱਲੋਂ ਆਪਣੀ ਪੰਜਾਬੀ ਫਿਲਮ ਗੱਡੀ ਜਾਂਦੀ ਏ ਛਾਲਾਂਗਾ ਮਾਰਦੀ ਦੇ ਪ੍ਰਮੋਸ਼ਨ ਦੌਰਾਨ ਸਟੇਜ ਉੱਪਰ ਕੁੱਲ੍ਹੜ ਪੀਜ਼ਾ ਕਪਲ ਵਾਇਰਲ ਵੀਡੀਓ ਮਾਮਲੇ ਉੱਪਰ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਆਵਦੀ ਗੱਲ ਮੈਂ ਸਟੇਜ ਉੱਪਰ ਕਹਿਣ ਲੱਗਾ, ਐਨਾ ਧੱਕਾ ਨਾ ਕਰਿਆ ਕਰੋ, ਆ ਕੁੱਲ੍ਹੜ ਪੀਜ਼ਾ ਵਾਲਿਆਂ ਬਾਰੇ ਗੱਲ ਕਰਨ ਲੱਗੇ ਸੀ ਹੁਣ, ਕੂਕ ਨੀ ਮਾਰਨੀ ਜਦੋਂ ਆਪਦੀ ਵਾਰੀ ਆਗੀ ਤਾਂ ਫਿਰ ਵੇਖੋਂਗੇ, ਉਨ੍ਹਾਂ ਦੇ ਨਿਆਣਾ ਹੋਇਆ, ਕਿਸੇ ਦੇ ਪਰਿਵਾਰ ਨੂੰ ਇੰਨਾ ਜ਼ਲੀਲ ਨਈਂ ਕਰੀਦਾ ਗਲਤੀ ਹੋ ਗਈ, ਬੰਦੇ ਤੋਂ ਹੋ ਜਾਂਦੀ ਏ...ਫਿਰ ਕੀ ਹੋ ਗਿਆ, ਮਤਲਬ ਮਰਨ ਤਾਈਂ ਨਾ ਬੰਦੇ ਨੂੰ ਮਜ਼ਬੂਰ ਕਰੀਆ ਕਰੋ...ਸਤਿਕਾਰ ਦਿਆ ਕਰੋ, ਜੋ ਹੋਣਾ ਸੀ ਹੋ ਗਿਆ, ਗਲਤੀ ਆ ਹਰ ਬੰਦੇ ਕੋਲੋਂ ਹੁੰਦੀ ਆ... ਵੇਖੋ punjabnews07 ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ...






 


ਮਾਮਲੇ ’ਚ ਆਇਆ ਨਵਾਂ ਮੋੜ
 
ਦਰਅਸਲ, ਲੜਕੀ ਦੀ ਮਾਸੀ ਦਾ ਕਹਿਣਾ ਹੈ ਕਿ ਸਾਡੀ ਲੜਕੀ ਉੱਪਰ ਦੋਸ਼ ਲੱਗੇ ਹਨ ਕਿ ਜੋ ਮੈਸੇਜ ਟਰਾਂਸਫਰ ਕੀਤੇ ਗਏ ਉਸ ਦੇ ਮੋਬਾਈਲ ਫੋਨ ਤੋਂ ਗਏ ਹਨ। ਉਸ ਨੂੰ ਪੁਲਿਸ ਨੇ ਇਸ ਲਈ ਗ੍ਰਿਫਤਾਰ ਕੀਤਾ ਹੈ ਜੋ ਇੰਸਟਾਗ੍ਰਾਮ ਤੇ ਆਈਡੀ ਬਣੀ ਹੈ, ਉਹ ਸਾਡੀ ਲੜਕੀ ਦੇ ਨੰਬਰ ਤੋਂ ਬਣੀ ਹੈ। ਉਸ ਦੇ ਮੋਬਾਈਲ ਦਾ ਇੰਟਰਨੇਟ ਇਸਤੇਮਾਲ ਹੋਇਆ ਹੈ। ਜਦਕਿ ਸਾਡੀ ਧੀ ਨੇ ਇੱਕ ਮਹੀਨਾ ਉਨ੍ਹਾਂ ਨਾਲ ਕੰਮ ਕੀਤਾ, ਉਸ ਦੌਰਾਨ ਇੱਕ ਦਿਨ ਪੂਰਾ ਸਾਰਿਆਂ ਦਾ ਫ਼ੋਨ ਸਹਿਜ ਅਰੋੜਾ ਕੋਲ ਰਿਹਾ ਸੀ। ਆਪਣੀ ਫੀਸ ਭਰਨ ਲਈ ਸਾਡੀ ਲੜਕੀ ਨੇ ਇਸ ਰੈਸਟੋਰੈਂਟ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਾਡੀ ਧੀ ਦੀ ਉਮਰ 18 ਸਾਲ ਹੈ ਅਤੇ ਉਹ ਖਾਲਸਾ ਕਾਲਜ ਵਿੱਚ ਪੜ੍ਹਦੀ ਹੈ। 


ਗ੍ਰਿਫਤਾਰ ਕੀਤੀ ਗਈ ਲੜਕੀ ਦੀ ਮਾਸੀ ਨੇ ਅੱਗੇ ਦੱਸਿਆ ਕਿ ਸਾਡੀ ਧੀ ਦੇ ਨਾਲ ਨੇਪਾਲ ਦੀ ਇੱਕ ਲੜਕੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਡੀ ਲੜਕੀ ਨੇ ਕੁਝ ਨਹੀਂ ਕੀਤਾ, ਅਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ। 


ਜਾਣੋ ਕੁੱਲ੍ਹੜ ਪੀਜ਼ਾ ਕਪਲ ਮਾਮਲਾ


ਜਾਣਕਾਰੀ ਮੁਤਾਬਕ ਵਾਇਰਲ ਵੀਡੀਓ ਨਿੱਜੀ ਪਲਾਂ ਦਾ ਹੈ ਜਿਸ ਨੂੰ ਮਹਿਲਾ ਦੀ ਕਰੀਬੀ ਸਹੇਲੀ ਨੇ ਵਾਇਰਲ ਕੀਤਾ ਸੀ। ਹਾਲਾਂਕਿ ਔਰਤ ਦੇ ਪਤੀ ਨੇ ਇਸ ਨੂੰ ਫੇਕ ਦੱਸਿਆ ਪਰ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ। ਇਸ ਉੱਪਰ ਥਾਣਾ ਡਵੀਜ਼ਨ ਨੰਬਰ ਚਾਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਕੁੱਲ੍ਹੜ ਪੀਜ਼ਾ ਕਪਲ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ, ਉਸਨੂੰ ਇੱਕ ਔਰਤ ਵੱਲੋਂ ਵਾਇਰਲ ਕੀਤਾ ਗਿਆ। ਜਿਸਦਾ ਕਾਲਪਨਿਕ ਨਾਂਅ ਸੋਨੀਆ ਦੱਸਿਆ ਜਾ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜਾਂਚ-ਪੜਤਾਲ ਜਾਰੀ ਹੈ।