Diljit Dosanjh on Kangana Ranaut: ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਜਗਤ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਦਾ ਜਲਵਾ ਸਿਰਫ ਪੰਜਾਬੀ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਦਿਖਾਇਆ ਹੈ। ਇਸਦੇ ਨਾਲ-ਨਾਲ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰ ਉਹ ਗਲੋਬਲ ਆਈਕਨ ਬਣ ਗਏ ਹਨ। ਇੰਨੀਂ ਦਿਨੀਂ ਦਿਲਜੀਤ ਆਪਣੀ ਨਵੀਂ ਐਲਬਮ 'ਗੋਸਟ' ਕਰਕੇ ਸੁਰਖੀਆਂ ਵਿੱਚ ਹਨ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਵਿਚਾਲੇ ਕਲਾਕਾਰ ਕਈ ਵਾਰ ਆਪਣੇ ਫੈਨਜ਼ ਵਿਚਾਲੇ ਲਾਈਵ ਆ ਗੱਲਾਂਬਾਤਾਂ ਵੀ ਮਾਰ ਚੁੱਕੇ ਹਨ। ਹਾਲਾਂਕਿ ਇਸ ਦੌਰਾਨ ਲਾਈਵ ਦੌਰਾਨ ਕੰਗਨਾ ਰਣੌਤ ਦੇ ਨਾਂਅ ਤੇ ਕਮੈਂਟ ਕਰ ਵਾਲਿਆਂ ਨੂੰ ਦਿਲਜੀਤ ਨੇ ਕਰਾਰਾ ਜਵਾਬ ਦਿੱਤਾ ਹੈ। 


ਦਰਅਸਲ, ਦਿਲਜੀਤ ਦੋਸਾਂਝ ਹਾਲ ਹੀ ਵਿੱਚ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਲਾਈਵ ਹੋਏ। ਇਸ ਦੌਰਾਨ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੇ ਨਾਲ ਆ ਕਿਉਂਕਿ ਮੈਂ ਪੰਜਾਬ 'ਚ ਜੰਮਿਆ ਅਤੇ ਪੰਜਾਬ ਭਾਰਤ ਵਿੱਚ ਹੈ, ਤਾਂ ਮੈਂ ਭਾਰਤ ਨਾਲ ਵੀ ਹਾਂ। ਬੱਸ ਏਨੀ ਕੁ ਗੱਲ ਹੈ!! ਇਸਦੇ ਨਾਲ ਹੀ ਲਾਈਵ ਦੌਰਾਨ ਕੰਗਨਾ ਰਣੌਤ ਦਾ ਨਾਂਅ ਕਮੈਂਟ ਕਰਨ ਵਾਲਿਆਂ ਨੂੰ ਦਿਲਜੀਤ ਨੇ ਕਿਹਾ ਕਿ ਇੰਦਾ ਦੀਆਂ ਗੱਲਾਂ ਨਾ ਕਰਿਆ ਕਰੋ, ਆਪਣੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ। ਅਸੀ ਕਲਾਕਾਰ ਆਂ, ਸਾਡੇ ਨਾਲ ਗਾਣਿਆ ਗੁਣੀਆਂ ਵਾਲੀਆਂ ਗੱਲਾਂ ਕਰਿਆ ਕਰੋ। gabruuofficial ਇੰਸਟਾਗ੍ਰਾਮ ਉੱਪਰ ਤੁਸੀ ਵੀ ਵੇਖੋ ਇਹ ਵੀਡੀਓ...






ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ 29 ਸਤੰਬਰ ਨੂੰ ਰਿਲੀਜ਼ ਹੋਈ ਐਲਬਮ ਘੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਦਰਅਸਲ, ਇਸ ਐਲਬਮ ਵਿੱਚ ਦਿਲਜੀਤ ਪਹਿਲੀ ਵਾਰ ਆਪਣੇ ਬੋਲਡ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਕਲਾਕਾਰ ਦਾ ਅੰਦਾਜ਼ ਕੁਝ ਲੋਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਕੁਝ ਇਸ ਨੂੰ ਨਾ-ਪਸੰਦ ਕਰ ਰਹੇ ਹਨ। ਦਿਲਜੀਤ ਦੇ ਫੈਨਜ਼ ਵੀ ਇਹ ਸਭ ਦੇਖ ਕੇ ਨਾਰਾਜ਼ ਲੱਗ ਰਹੇ ਹਨ। ਉਹ ਕਮੈਂਟ ਕਰ ਦਿਲਜੀਤ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਤੋਂ ਇਹ ਉਮੀਦ ਨਹੀਂ ਸੀ।