Diljit Dosanjh on Speaks About Coachella show controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਐਲਬਮ ਵਿੱਚ ਪਹਿਲੀ ਵਾਰ ਦਿਲਜੀਤ ਦੋਸਾਂਝ ਆਪਣੇ ਬੋਲਡ ਅੰਦਾਜ਼ ਵਿੱਚ ਵਿਖਾਈ ਦਿੱਤੇ। ਦੋਸਾਂਝਾਵਾਲੇ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਫਿਲਹਾਲ ਪੰਜਾਬੀ ਗਾਇਕ ਆਪਣੀ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆ ਰਹੇ ਹਨ। ਇਸ ਵਿਚਾਲੇ ਦਿਲਜੀਤ ਆਪਣੇ ਇੰਸਟਾਗ੍ਰਾਮ ਤੇ ਲਾਈਵ ਆਏ ਤੇ ਉਨ੍ਹਾਂ ਫੈਨਜ਼ ਨਾਲ ਗੱਲਾਂ ਕੀਤੀਆਂ।
ਦੱਸ ਦੇਈਏ ਕਿ ਆਪਣੇ ਲਾਈਵ ਸ਼ੈਸ਼ਨ ਦੌਰਾਨ ਦਿਲਜੀਤ ਪਹਿਲੀ ਵਾਰ ਆਪਣੇ ਕੋਚੈਲਾ ਵਿਵਾਦ ਉੱਪਰ ਗੱਲ ਕਰਦੇ ਹੋਏ ਵਿਖਾਈ ਦਿੱਤੇ। ਉਨ੍ਹਾਂ ਆਪਣੀ ਗੱਲ ਸਭ ਦੇ ਸਾਹਮਣੇ ਰੱਖਦੇ ਹੋਏ ਕਿਹਾ ਕੁਝ ਲੋਕ ਗੱਲਾਂ ਦਾ ਬਤੰਗੜ ਬਣਾ ਲੈਂਦੇ ਹਨ, ਜਦੋਂ ਮੈਂ ਕੋਚੇਲਾ ਵਿੱਚ ਬੋਲਿਆ ਸੀ ਤਾਂ ਉਨ੍ਹਾਂ ਨੇ ਉਸਦਾ ਗਲਤ ਮਤਲਬ ਕੱਢ ਲਿਆ। ਚੱਲੋ ਹੁਣ ਗੱਲ ਯਾਦ ਆ ਗਈ ਤਾਂ ਕਰ ਹੀ ਲੈਂਦੇ, ਮੈਂ ਕਿਹਾ ਸੀ ਕਿ ਇਹ ਮੇਰੇ ਪੰਜਾਬ ਤੋਂ ਮੇਰੇ ਦੇਸ਼ ਦਾ ਝੰਡਾ, ਇਹ ਗੱਲ ਇੱਥੇ ਖਤਮ ਹੋ ਗਈ। ਉਸ ਤੋਂ ਬਾਅਦ ਮੈਂ ਅੱਗੇ ਕਿਹਾ ਜਿਹੜੇ ਨੇਗੀਟਿਵੀਟੀ ਜ਼ਿਆਦਾ ਲਿਖਦੇ ਆ ਮੈਂ ਉਨ੍ਹਾਂ ਨੂੰ ਕਿਹਾ ਨੇਗੀਟਿਵੀਟੀ ਨਾ ਫੈਲਾਇਆ ਕਰੋ, ਫਿਰ ਕਿਸੇ ਹੋਰ ਨੇ ਵੀ ਕਿਸੇ ਹੋਰ ਦੇਸ਼ ਦਾ ਝੰਡਾ ਚੱਕਿਆ ਸੀ, ਮੈਂ ਕਿਹਾ ਤੇਰੇ ਲਈ ਵੀ ਰਿਸਪੈਕਟ ਆ... ਇਹ ਗੱਲਾਂ ਜਿਹੜੀਆਂ ਜਾਣ-ਬੁਝ ਕੇ ਸਾਡੇ ਉੱਪਰ ਪਾਉਣ ਦੀ ਕੋਸ਼ਿਸ਼ ਕਰਦੇ ਬਹੁਤ ਬੁਰੀ ਗੱਲ ਆ ਇਹ..
ਦਿਲਜੀਤ ਨੇ ਅੱਗੇ ਕਿਹਾ ਕਿ ਚੱਲੋ ਉਨ੍ਹਾਂ ਦਾ ਕੰਮ ਆ, ਉਨ੍ਹਾਂ ਨੂੰ ਵੀ ਪੈਸੇ ਮਿਲਦੇ ਹੋਣੇ ਆ। ਕਈ ਬੰਦੇ ਉਸ ਚੱਕਰ ਵਿੱਚ ਲੱਗੇ ਰਹਿੰਦੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਦੇਸ਼ ਦੀ ਗੱਲ ਕੀਤੀ। ਪੰਜਾਬ ਵੀ ਭਾਰਤ ਵਿੱਚ ਹੀ ਆਉਂਦਾ ਹੈ, ਤੋੜਨ ਵਾਲੀਆਂ ਗੱਲਾਂ ਨਾ ਕਰਿਆ ਕਰੋ। ਅਸੀ ਜਿੱਥੇ ਵੀ ਜਾਈਏ ਮੈਂ ਇਹ ਨਹੀਂ ਸੋਚਦਾ ਕਿ ਉੱਥੇ ਨਈ ਜਾਣਾ, ਉੱਥੇ ਨਈ ਜਾਣਾ... ਮੈਂ ਹਰ ਜਗ੍ਹਾਂ ਜਾਂਦਾ ਆ, ਮੰਦਿਰ, ਮਸਜਿਦ, ਚਰਚ ਅਤੇ ਗੁਰੂਦੁਆਰੇ ਵੀ ਜਾਂਦਾ।
ਦੱਸ ਦੇਈਏ ਕਿ ਦਿਲਜੀਤ ਦੀ ਇਸ ਗੱਲ ਤੇ ਕਾਫੀ ਵਿਵਾਦ ਹੋਇਆ ਸੀ। ਜਿਸ ਉੱਪਰ ਕਲਾਕਾਰ ਵੱਲ਼ੋਂ ਹੁਣ ਇੱਕ ਵਾਰ ਫਿਰ ਤੋਂ ਪ੍ਰਤੀਕਿਰਿਆ ਦਿੱਤੀ ਗਈ ਹੈ।