Garry Sandhu On Love Life: ਪੰਜਾਬੀ ਗਾਇਕ ਗੈਰੀ ਸੰਧੂ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਖੁਬ ਸੁਰਖੀਆਂ ਵਿੱਚ ਰਹੇ। ਫਿਲਹਾਲ ਉਹ ਆਪਣੇ ਅਤੀਤ ਨੂੰ ਭੁੱਲ ਵਰਤਮਾਨ ਜ਼ਿੰਦਗੀ ਨੂੰ ਬੇਹੱਦ ਖੁਸ਼ੀ-ਖੁਸ਼ੀ ਜੀ ਰਹੇ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਲਿਖਤ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਹਾਲੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਗਏ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਗੈਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਉੱਪਰ ਫੈਨਜ਼ ਖੂਬ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੀ ਲਵ ਲਾਈਫ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ, ਇਹ ਵੀਡੀਓ garrysandhu_fan_club_ ਇੰਸਟਾਗ੍ਰਾਮ ਅਕਾਊਂਟ ਉੱਪਰ ਸਾਂਝੀ ਕੀਤੀ ਗਈ ਹੈ। ਇਸ ਵਿੱਚ ਗੈਰੀ ਕਹਿੰਦੇ ਹਨ ਕਿ ਮੈਂ ਤੁਹਾਡਾ ਆਪਣਾ ਗੈਰੀ ਸੰਧੂ ਗੱਲ ਜ਼ਰਾ ਸੁਣਕੇ... ਅੱਜ ਤੱਕ ਜੋ ਕੀਤਾ ਸ਼ਰੇਆਮ ਕੀਤਾ... ਪਿਆਰ ਕੀਤਾ ਸ਼ਰੇਆਮ ਕੀਤਾ... ਸ਼ਰਾਬ ਪੀਤੀ ਸ਼ਰੇਆਮ ਪੀਤੀ...ਅਫੀਮ ਖਾਦੀ ਉਹ ਸ਼ਰੇਆਮ ਖਾਦੀ... ਤੇ ਟਾਈਮ ਬੜਾ ਮਾੜਾ ਸੀ, ਲੰਘ ਗਿਆ ਤੇ ਹੁਣ ਜ਼ਿੰਦਗੀ ਵਿੱਚ ਮੇਰੀ ਸੋਹਣੀ ਜਿਹੀ ਕੁੜੀ ਆਈ ਆ... ਬੜਾ ਖਿਆਲ ਰੱਖਦੀ ਮੇਰਾ...ਮੇਰੇ ਖਾਣ ਪੀਣ ਦਾ ਖਿਆਲ ਰੱਖਦੀ ਆ... ਮੇਰੀ ਸਿਹਤ ਦਾ... ਉਹ ਬਿਲਕੁੱਲ ਨਸ਼ਾ ਨਹੀਂ ਕਰਦੀ... ਨਾ ਉਹ ਸ਼ਰਾਬ ਪੀਂਦੀ ਆ...ਬੜੀ ਚੰਗੀ ਕੁੜੀ ਆ... ਮੈਂ ਨਹੀਂ ਚਾਹੁੰਦਾ ਕਿ ਮੇਰੇ ਪਾਸਟ ਬਾਰੇ ਤੁਸੀ ਵਾਰ-ਵਾਰ ਮੇਰੀ ਪ੍ਰੋਫਾਈਲ ਉੱਪਰ ਕਮੈਂਟ ਕਰੋ... ਉਹ ਵਧੀਆ ਉਹਨੂੰ ਜਾ ਕੇ ਮਨਾਓ...
ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਉਹ ਕਮੈਂਟ ਕਰ ਕਹਿ ਰਹੇ ਹਨ ਕਿ ਮੁਬਾਰਕਾਂ Garry Sandhu ਆਖਰਕਾਰ ਤੁਸੀਂ ਅੱਗੇ ਵਧੇ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਲਵ ਯੂ ਉਸਤਾਦ ਜੀ... ਵਾਹਿਗੂਰੁ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਸਲਾਮਤ ਰੱਖੇ...
ਕਾਬਿਲੇਗੌਰ ਹੈ ਕਿ ਇਸ ਵੀਡੀਓ ਵਿੱਚ ਗੈਰੀ ਸੰਧੂ ਆਪਣੇ ਅਤੀਤ ਦੇ ਪਿਆਰ ਨੂੰ ਭੁੱਲ ਕੇ ਆਪਣੇ ਵਰਤਮਾਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਬੇਹੱਦ ਖੁਸ਼ ਹਨ। ਇਸ ਲਈ ਕੋਈ ਵੀ ਹੁਣ ਉਨ੍ਹਾਂ ਨੇ ਅਤੀਤ ਦੀਆਂ ਗੱਲਾਂ ਅਤੇ ਕਮੈਂਟ ਉ੍ਨ੍ਹਾਂ ਦੀਆਂ ਪੋਸਟਾਂ ਉੱਪਰ ਨਾ ਕਰਨ।