Punjabi Singer: ਪੰਜਾਬੀ ਗਾਇਕ ਨੇ ਚੁੱਕਿਆ ਖੌਫਨਾਕ ਕਦਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ; ਪ੍ਰਸ਼ੰਸਕਾਂ ਦੇ ਉੱਡੇ ਹੋਸ਼...
Punjabi Singer: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕ ਵੀ ਹੈਰਾਨ ਹਨ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਲੋਂਗੀਆ ਨੇ...

Punjabi Singer: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕ ਵੀ ਹੈਰਾਨ ਹਨ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਲੋਂਗੀਆ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਆਪਣੇ ਹੱਥ ਦੀ ਇਕ ਉਂਗਲ ਵੱਢ ਲਈ ਹੈ। ਗਾਇਕ ਦੇ ਇਸ ਖ਼ੌਫ਼ਨਾਕ ਕਦਮ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਡੂੰਘੇ ਸਦਮੇ ਵਿੱਚ ਹਨ। ਇਸ ਵੀਡੀਓ ਵਿਚ ਰੈਪਰ ਨੇ ਦੱਸਿਆ ਕਿ ਲੋਕ ਲੰਬੇ ਸਮੇਂ ਤੋਂ ਉਸ 'ਤੇ ਅਤੇ ਉਸ ਦੇ ਕੰਮ 'ਤੇ ਉਂਗਲਾਂ ਉਠਾ ਰਹੇ ਸਨ, ਜਿਸ ਤੋਂ ਤੰਗ ਆ ਕੇ ਉਨ੍ਹਾਂਂ ਨੇ ਉਸੇ ਉਂਗਲ ਨੂੰ ਵੱਢ ਦਿੱਤਾ।
ਦਰਅਸਲ, ਗੋਪੀ ਨੇ ਵੀਡੀਓ ਵਿੱਚ ਕਿਹਾ ਕਿ ਉਹ ਇਸ ਵੱਢੀ ਹੋਈ ਉਂਗਲ ਦਾ ਇੱਕ ਲਾਕਟ ਬਣਵਾ ਕੇ ਆਪਣੇ ਗਲੇ ਵਿੱਚ ਪਹਿਨੇਗਾ ਅਤੇ ਇਸ ਲਾਕਟ ਨੂੰ ਉਹ ਜਿੰਨੀ ਵਾਰ ਵੀ ਦੇਖੇਗਾ, ਇਹ ਮੈਨੂੰ ਸਵਾਲ ਪੁੱਛੇਗਾ ਕਿ, ਤੈਨੂੰ ਇਹ ਸਭ ਗਾਉਣ ਦੀ ਕੀ ਲੋੜ ਪੈ ਗਈ ਸੀ। ਮੈਂ ਜਿੰਨਾਂ ਵੀ ਪੈਸਾ ਕਮਰਸ਼ੀਅਲ ਰੈਪ ਵਿਚ ਕਮਾਇਆ, ਉਹ ਮੈਂ ਲੋਕਲ ਰੈਪ ਵਿਚ ਲਾਇਆ।
View this post on Instagram
ਨਾ ਹੀ ਮੇਰੇ ਕੋਲ ਇੰਨਾ ਸਬਰ ਬਚਿਆ ਅਤੇ ਨਾ ਹੀ ਪੈਸਾ
ਉਨ੍ਹਾਂ ਦਰਦ ਬਿਆਨ ਕਰਦਿਆਂ ਕਿਹਾ, ਹੁਣ ਨਾ ਹੀ ਮੇਰੇ ਕੋਲ ਇੰਨਾ ਸਬਰ ਬਚਿਆ ਅਤੇ ਨਾ ਹੀ ਪੈਸਾ। ਸੱਚ ਸੁਣਨਾ ਤਕਲੀਫ ਦਿੰਦਾ ਹੈ, ਪਰ ਸੱਚ ਬੋਲਣਾ ਵੀ ਤਕਲੀਫ ਦਿੰਦਾ ਹੈ"। ਮੇਰੇ ਚਾਹੁਣ ਵਾਲੇ ਜਾਣਨਾ ਚਾਹੁੰਦੇ ਹਨ ਕਿ ਮੈਂ ਪੰਜਾਬੀ ਇੰਡਸਟਰੀ ਕਿਉਂ ਛੱਡੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਇਕ ਨਵਾਂ ਟਰੈਕ (ਗੀਤ) ਰਿਲੀਜ਼ ਹੋਇਆ ਹੈ। ਇਸ ਗੀਤ ਵਿਚ ਜੋ ਮੈਂ ਪਿਛਲੇ 7 ਸਾਲਾਂ ਵਿਚ ਤਕਲੀਫ ਬਰਦਾਸ਼ਤ ਕੀਤੀ ਹੈ, ਉਹ ਸਾਰੀ ਮੈਂ ਇਸ ਰੈਪ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।
ਦੱਸਣਯੋਗ ਹੈ ਕਿ ਗੋਪੀ ਲੋਂਗੀਆਂ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੰਡਸਟਰੀ ਦੇ ਵਿਵਹਾਰ ਅਤੇ ਕੁਝ ਨਿੱਜੀ ਕਾਰਨਾਂ ਕਰਕੇ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਭਾਵੁਕ ਖ਼ਬਰ ਸਾਂਝੀ ਕਰਦਿਆਂ ਕਿਹਾ ਸੀ, ਪੰਜਾਬੀਓ ਹੁਣ ਮੈਨੂੰ ਇਜਾਜ਼ਤ ਦਿਓ। ਮੈਂ ਜਿੰਨਾ ਗਾਉਣਾ ਸੀ ਓਨਾ ਗਾ ਚੁੱਕਾ ਹਾਂ ਅਤੇ ਭਰਿਆ ਮੇਲਾ ਹੀ ਛੱਡਣਾ ਚਾਹੁੰਦਾ ਹਾਂ। ਕੁੱਝ ਮੇਰੇ ਪੁਰਾਣੇ ਗਾਣੇ ਰਿਲੀਜ਼ ਹੋਣਗੇ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















