Punjabi Singer Gulab Sidhu Song Controversy: ਪੰਜਾਬੀ ਸੰਗੀਤ ਜਗਤ ਵਿੱਚ ਮਸ਼ਹੂਰ ਗਾਇਕ ਗੁਲਾਬ ਸਿੱਧੂ ਦਾ ਨਵਾਂ ਗੀਤ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਹੈ। ‌ਗਾਇਕ ਵੱਲੋਂ ਆਪਣੇ ਗੀਤ ਵਿੱਚ ਸਰਪੰਚ ਅਤੇ ਪਿੰਡ ਦੇ ਲੋਕਾਂ ਨੂੰ ਲੈ ਕੇ ਬੋਲੇ ਸ਼ਬਦ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। 

Continues below advertisement

ਸਰਪੰਚਾਂ ਵੱਲੋਂ ਗਾਣੇ ਦਾ ਵਿਰੋਧ

ਦੱਸ ਦੇਈਏ ਕਿ ਗੁਲਾਬ ਸਿੱਧੂ ਵੱਲੋਂ ਗਾਏ ਗਾਣੇ ਦਾ ਪਿੰਡਾਂ ਦੇ ਸਰਪੰਚਾਂ ਵੱਲੋਂ ਵਿਰੋਧ ਕੀਤਾ ਜਾ ਗਿਆ। ਗੁਲਾਬ ਸਿੱਧੂ ਦੇ ਗਾਏ ਗੀਤ ਵਿੱਚ "ਸਣੇ ਸਰਪੰਚ ਸਾਰਾ ਪਿੰਡ ਕੁੱਟ ਦਿਊਂ" ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਇਸ ਨੂੰ ਲੈ ਕੇ ਜ਼ਿਲਾ ਬਰਨਾਲਾ ਨਾਲ ਸੰਬੰਧਿਤ ਪਿੰਡਾਂ ਦੇ ਸੈਂਕੜੇ ਸਰਪੰਚਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਬਰਨਾਲਾ ਗੇਟ ਬਾਹਰ ਗਾਇਕ ਗੁਲਾਬ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ।

Continues below advertisement

'ਗਾਣੇ ਵਿੱਚ ਸਰਪੰਚ ਅਤੇ ਸਾਰਾ ਪਿੰਡ ਕੁੱਟਣ ਦੀ ਧਮਕੀ'

ਸਰਪੰਚ ਕਰਨਦੀਪ ਸਿੰਘ, ਸਰਪੰਚ ਰਾਮ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਜਗਸੀਰ ਸਿੰਘ, ਸਰਪੰਚ ਹਰਚਰਨ ਸਿੰਘ, ਸਰਪੰਚ ਨੇ ਜਗਸੀਰ ਸਿੰਘ ਸਰਪੰਚ ਗੁਰਜਿੰਦਰ ਸਿੰਘ ਤੋਂ ਇਲਾਵਾ ਕਈ ਸਰਪੰਚਾਂ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਤੇ ਗੰਭੀਰ ਦੋਸ਼ ਲਾ ਦੇ ਕਿਹਾ "ਕਿ ਗੁਲਾਬ ਸਿੱਧੂ ਪੰਜਾਬੀ ਗਾਇਕ ਹੈ। ਸਰਪੰਚਾਂ ਦੀ ਉਸ ਨਾਲ ਕੋਈ ਵੀ ਨਿੱਜੀ ਲੜਾਈ ਨਹੀਂ, ਪਰ ਅੱਜ ਸਰਪੰਚ ਇਕੱਠੇ ਹੋ ਕੇ ਉਸ ਖਿਲਾਫ ਰੋਸ ਪ੍ਰਦਰਸ਼ਨ ਇਸ ਲਈ ਕਰ ਰਹੇ ਹਨ, ਕਿਉਂਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਨੇਆਪਣੇ ਰਿਲੀਜ਼ ਕੀਤੇ ਗਏ ਪੰਜਾਬੀ ਗੀਤ ਵਿੱਚ ਪਿੰਡ ਵੱਲੋਂ ਚੁਣੇ ਗਏ ਸਰਪੰਚ ਅਤੇ ਸਾਰਾ ਪਿੰਡ ਕੁੱਟਣ ਦੀ ਧਮਕੀ ਦਿੱਤੀ ਗਈ ਹੈ।"

 

'ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਮੰਗੀ ਸੀ ਮੁਆਫੀ'

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਗਾਇਕ ਗੁਲਾਬ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਮੁਆਫੀ ਵੀ ਮੰਗ ਲਈ ਸੀ। ਪਰ ਪਿੰਡ ਦੇ ਸਰਪੰਚ ਇਸ ਗੱਲ ਤੇ ਅੜੇ ਰਹੇ ਕਿ ਗਾਇਕ ਗੁਲਾਬ ਸਿੱਧੂ ਸਰਪੰਚਾਂ ਦੇ ਵੱਡੇ ਇਕੱਠ ਵਿੱਚ ਆ ਕੇ ਮਾਫੀ ਮੰਗਣ ਅਤੇ ਆਪਣੇ ਅਕਾਊਂਟ ਤੋਂ ਇਸ ਗਾਣੇ ਨੂੰ ਹਟਾਉਣ ਅਤੇ ਪੂਰਨ ਤੌਰ ਤੇ ਇਸ ਗਾਣੇ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਡੀ. ਜੇ ਚਲਾਉਣ ਵਾਲੇ ਲੋਕਾਂ ਨੂੰ ਵੀ ਕਿਹਾ ਕਿ ਜੋ ਇਕ ਕੋਈ ਵੀ ਡੀ.ਜੇ ਤੇ ਇਹ ਗਾਣਾ ਚਲਾਵੇਗਾ ਤਾਂ ਉਸ ਵਿਰੁੱਧ ਵੀ ਸਰਪੰਚ ਇਕੱਠੇ ਹੋ ਕੇ ਕਾਰਵਾਈ ਕਰਵਾਉਣਗੇ।   

ਸਰਪੰਚਾਂ ਦੇ ਇਕੱਠ 'ਚ ਮੰਗੀ ਮੁਆਫੀ

ਇਸ ਤੋਂ ਬਾਅਦ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਸਰਪੰਚਾਂ ਦੇ ਇਕੱਠ 'ਚ ਮੁਆਫੀ ਮੰਗੀ। ਉਨ੍ਹਾ ਮਾਫ਼ੀ ਮੰਗਦੇ ਹੋਏ ਕਿਹਾ ਕਿ ਅਸੀ ਗਾਣੇ ਉੱਪਰ ਬੀਪ ਲਗਾ ਦਿੱਤੀ ਹੈ। ਜਿਹੜੇ ਵੀ ਲੋਕ ਵਿਆਹ-ਸ਼ਾਦੀ ਉੱਪਰ ਜਾਂਦੇ ਉਹ ਇਸ ਗਾਣੇ ਨੂੰ ਨਾ ਲਗਾਓ। ਕੋਈ ਹੋਰ ਗਾਣਾ ਲਗਵਾ ਲਓ। ਕੱਲ੍ਹ ਨੂੰ ਕਿਸੇ ਵੀ ਲੜਾਈ ਦਾ ਕਾਰਨ ਨਾ ਬਣੇ, ਨਹੀਂ ਤਾਂ ਇਹ ਗੁੱਸਾ ਕਿਸੇ ਦੀ ਵੀ ਜਾਨ ਲੈ ਸਕਦਾ। ਜੇਕਰ ਤੁਸੀ ਇਨਜੌਏ ਕਰਨਾ ਤਾਂ ਕੋਈ ਹੋਰ ਗਾਣਾ ਚਲਾ ਕੇ ਇਨਜੌਣ ਕਰ ਲਓ, ਕ੍ਰਿਪਾ ਕਰਕੇ ਭਾਈਚਾਰਾ ਬਣਾ ਕੇ ਰੱਖੋ। ਮੈਂ ਸਾਰੇ ਸਰਪੰਚਾਂ ਤੋਂ ਜਿੱਥੇ-ਜਿੱਥੇ ਪੰਜਾਬ ਵਿੱਚ ਜਾਂ ਪੂਰੇ ਦੇਸ਼ ਵਿੱਚ ਸਰਪੰਚ ਬੈਠੇ ਉਨ੍ਹਾਂ ਕੋਲੋਂ ਮੈਂ ਤਹਿ ਦਿਲੋਂ ਮੁਆਫ਼ੀ ਮੰਗਦਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।