Jasmeen Akhtar Bridal Look: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦਾ ਨਾਂ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੀ ਦਿਲ ਲੁਭਾਉਣ ਵਾਲੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਦਾ ਮਨ ਮੋਹਿਆ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਘਰ ਨੰਨ੍ਹੀ ਬੱਚੀ ਦਾ ਸੁਵਾਗਤ ਕੀਤਾ। ਜਿਸ ਦਾ ਚਿਹਰਾ ਗੁਰਲੇਜ਼ ਨੇ ਹਾਲ ਹੀ ਵਿੱਚ ਰਿਵੀਲ ਕੀਤਾ ਸੀ। ਦੱਸ ਦੇਈਏ ਕਿ ਗੁਰਲੇਜ਼ ਦੀ ਧੀ ਹਰਗੁਣਵੀਰ ਕੌਰ ਬੇਹੱਦ ਕਿਊਟ ਹੈ। ਉਸਦੀ ਤਾਰੀਫ਼ ਵਿੱਚ ਪੰਜਾਬੀ ਗਾਇਕਾ ਮਿਸ ਪੂਜਾ ਨੇ ਵੀ ਕਮੈਂਟ ਕੀਤਾ ਸੀ। ਗਾਇਕਾ ਨੇ ਬੇਟੀ ਦੇ ਜਨਮ ਤੋਂ ਬਾਅਦ ਆਪਣੀ ਭੈਣ ਜੈਸਮੀਨ ਦੇ ਵਿਆਹ ਦਾ ਜਸ਼ਨ ਮਨਾਇਆ। ਇਸ ਵਿਚਕਾਰ ਜੈਸਮੀਨ ਦਾ ਬ੍ਰਾਈਡਲ ਲੁੱਕ ਸਾਹਮਣੇ ਆਇਆ ਹੈ। ਤੁਸੀ ਵੀ ਵੇਖੋ ਉਨ੍ਹਾਂ ਦਾ ਇਹ ਵੀਡੀਓ...



ਦਰਅਸਲ, ਇਹ ਵੀਡੀਓ 'ਰੂਪ ਕੌਰ ਸੈਲੀਬ੍ਰਿਟੀਮੂਆ' ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਗਾਇਕਾ ਜੈਸਮੀਨ ਨੂੰ ਟੈਗ ਕੀਤਾ ਗਿਆ ਹੈ। ਜੇਕਰ ਤੁਸੀ ਵੀ ਇਹ ਵੀਡੀਓ ਵੇਖੋ ਤਾਂ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਮੈਂਟ ਕਰ ਲਗਾਤਾਰ ਵਧਾਈਆਂ ਦੇ ਰਹੇ ਹਨ। ਇਸਦੇ ਨਾਲ ਹੀ ਗਾਇਕਾ ਦੀ ਖੂਬਸੂਰਤੀ ਦੀ ਤਾਰੀਫ਼ ਵੀ ਕਰ ਰਹੇ ਹਨ। 


ਦੱਸ ਦੇਈਏ ਕਿ ਜੈਸਮੀਨ ਪੇਸ਼ੇ ਤੋਂ ਗਾਇਕਾ ਹੈ। ਹਾਲਾਂਕਿ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਉਹ ਜ਼ਿਆਦਾ ਸੁਰਖੀਆਂ ਵਿੱਚ ਨਹੀਂ ਰਹਿੰਦੀ। ਪਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਖੂਬ ਪਿਆਰ ਮਿਲਦਾ ਹੈ।



ਜੈਸਮੀਨ ਅਖਤਰ (Jasmeen Akhtar) ਨੇ ਵਿਆਹ ਨਾਲ ਜੁੜੇ ਹਰ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਜਿਸ ਵਿੱਚ ਮਹਿੰਦੀ ਅਤੇ ਹਲਦੀ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਫਿਲਹਾਲ ਜੈਸਮੀਨ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਦਾ ਆਨੰਦ ਲੈ ਰਹੀ ਹੈ।