Harjit Harman Australia Show: ਪੰਜਾਬੀ ਸੰਗੀਤ ਜਗਤ ਦੇ ਹਰਮਨ ਪਿਆਰੇ ਗਾਇਕ ਹਰਜੀਤ ਹਰਮਨ ਦੇ ਨਾਮ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਨੂੰ ਆਪਣੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਇਸ ਵਿਚਕਾਰ ਕਲਾਕਾਰ ਆਪਣੇ ਲਾਈਵ ਸ਼ੋਅਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਵੱਲੋਂ ਆਪਣੇ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਸ਼ੋਅ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸ਼ੋਅ ਨੂੰ ਲੈ ਹੁਣ ਵਿਦੇਸ਼ ਬੈਠੇ ਪੰਜਾਬੀ ਵੀ ਆਪਣੀ ਕਮਰ ਕੰਸ ਲੈਣ ਕਿਉਂਕਿ ਹਰਜੀਤ ਹਰਮਨ ਵੱਲੋਂ ਆਪਣੇ ਸ਼ੋਅ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉਪੱਰ ਸ਼ੋਅ ਦਾ ਪੋਸਟ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਿਲਦੇ ਆਂ ਅਸਟਰੇਲੀਆ ਦੇ ਸ਼ਹਿਰ ਐਡੀਲੇਡ ਚ ਲਾਉਂਦੇ ਆ ਰੌਣਕਾਂ ... #adelaide #australia #punjabimela #harjitharman #punjabisongs #mela ਕਲਾਕਾਰ ਦੀ ਇਸ ਪੋਸਟ ਨੂੰ ਦੇਖ ਪ੍ਰਸ਼ੰਸ਼ਕ ਵੀ ਬੇਹੱਦ ਉਤਸ਼ਾਹਿਤ ਹੋ ਗਏ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਲਵ ਯੂ ਬਾਈ... ਇੱਕ ਹੋਰ ਨੇ ਲਿਖਿਆ ਯੁੱਗ ਯੁੱਗ ਜੀਓ ਮੇਰੇ ਵੀਰ... ਇਸ ਤੋਂ ਇਲਾਵਾ ਬਾਕੀ ਫੈਨਜ਼ ਨੇ ਹਾਰਟ ਵਾਲੇ ਇਮੋਜ਼ੀ ਸਾਂਝੇ ਕੀਤੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਰਜੀਤ ਹਰਮਨ ਆਂਪਣੇ ਸਮੇਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਇੱਕ ਦਹਾਕੇ ਤੱਕ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ। ਉਹ ਹਾਲੇ ਤੱਕ ਇੰਡਸਟਰੀ ਨੂੰ ਆਪਣੇ ਗੀਤ ਦਿੰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਉਹ ਅਕਸਰ ਆਪਣੇ ਲਾਈਵ ਸਟੇਜ ਸ਼ੋਅ ਦੀਆਂ ਵੀਡੀਓ ਵੀ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹਨ। ਫਿਲਹਾਲ ਦਰਸ਼ਕ ਹਰਜੀਤ ਹਰਮਨ ਦੇ ਵਿਦੇਸ਼ ਹੋਣ ਵਾਲੇ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।