Tejasswi Prakash-Jassie Gill Punjabi song Door howange released: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦਾ ਨਵਾਂ ਗੀਤ ਦੂਰ ਹੋਵਾਂਗੇ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਵਿੱਚ ਤੇਜਸਵੀ ਪ੍ਰਕਾਸ਼ ਨੇ ਆਪਣੇ ਹਾਵ-ਭਾਵ ਨਾਲ ਮਹਫਿਲ ਲੁੱਟ ਲਈ। ਦੱਸ ਦੇਈਏ ਕਿ ਇਸ ਗੀਤ ਵਿੱਚ ਟੁੱਟੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਤੁਸੀ ਵੀ ਸੁਣੋ ਜੱਸੀ ਗਿੱਲ ਦਾ ਇਹ ਸੈਡ ਟ੍ਰੈਕ ਅਤੇ ਤੇਜਸਵੀ ਦੀ ਅਦਾਕਾਰੀ ਦਾ ਜਲਵਾ...
ਦੱਸ ਦੇਈਏ ਕਿ ਇਸ ਗੀਤ ਰਾਹੀਂ ਤੇਜਸਵੀ ਪ੍ਰਕਾਸ਼ ਨੇ ਪੰਜਾਬੀ ਮਿਊਜ਼ਿਕ ਐਲਬਮ ਵਿੱਚ ਆਪਣਾ ਡੈਬਿਊ ਕੀਤਾ ਹੈ। ਉਸਦਾ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਪ੍ਰਸ਼ੰਸ਼ਕ ਜੱਸੀ ਗਿੱਲ ਅਤੇ ਤੇਜਸਵੀ ਦੇ ਗੀਤ ਨੂੰ ਭਰਮਾ ਹੁੰਗਾਰਾ ਦੇ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਜੱਸੀ ਗਿੱਲ ਜਲਦ ਹੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਇਸ ਫਿਲਮ ਵਿੱਚ ਜੱਸੀ ਗਿੱਲ ਬਾਲੀਵੁੱਡ ਅਦਾਕਾਰ ਸਲਮਾਨ ਖਾਨ, ਸ਼ਹਿਨਾਜ਼ ਗਿੱਲ ਨਾਲ ਸ੍ਰਕੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਹਾਲ ਹੀ ਵਿੱਚ ਫਿਲਮ ਸਟਾਰ ਕਾਸਟ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੀ। ਇਸ ਦੌਰਾਨ ਸ਼ੋਅ ਦੇ ਸੈੱਟ ਉੱਪਰ ਉਨ੍ਹਾਂ ਖੂਬ ਮਸਤੀ ਕੀਤੀ। ਦੇਖੋ ਕਲਾਕਾਰ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ।
ਗੱਲ ਜੇਕਰ ਤੇਜਸਵੀ ਪ੍ਰਕਾਸ਼ ਦੀ ਕਰਿਏ ਤਾਂ ਉਹ ਕਲਰਸ ਚੈਨਲ ਦੇ ਪ੍ਰਸਿੱਧ ਸ਼ੋਅ ਨਾਗਿਨ ਵਿੱਚ ਦਿਖਾਈ ਦੇ ਰਹੀ ਹੈ। ਉਸ ਦੇ ਨਾਗਿਨ ਅਵਤਾਰ ਨੂੰ ਵੀ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਤੇਜਸਵੀ ਅਭਿਨੇਤਾ ਕਰਨ ਕੁੰਦਰਾ ਨਾਲ ਆਪਣੇ ਰਿਸ਼ਤੇ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਕਰਨ ਕੁੰਦਰਾ ਨਾਲ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੀ ਹੈ। ਉਨ੍ਹਾਂ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ। ਕਾਬਿਲੇਗਰ ਹੈ ਕਿ ਕਰਨ ਅਤੇ ਤੇਜਸਵੀ ਦੀ ਮੁਲਾਕਾਤ ਵਿਵਾਦਿਤ ਸ਼ੋਅ ਬਿੱਗ ਬੌਸ ਵਿੱਚ ਹੋਈ ਸੀ। ਜਿਸ ਤੋਂ ਬਾਅਦ ਇਹ ਲਗਾਤਾਰ ਇਕੱਠੇ ਦੇਖੇ ਜਾਂਦੇ ਹਨ।