Kanth Kaler remembers Sardool Sikander: ਪੰਜਾਬੀ ਗਾਇਕ ਕੰਠ ਕਲੇਰ ਮਿਊਜ਼ਿਕ ਇੰਡਸਟਰੀ ਦਾ ਉਹ ਨਾਂ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਕੰਠ ਕਲੇਰ 50 ਸਾਲ ਦੀ ਉਮਰ ਵਿੱਚ ਵੀ ਆਪਣੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੇ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਸੋਸ਼ਲ ਅਕਾਊਂਟ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ।



ਦਰਅਸਲ, ਕੰਠ ਕਲੇਰ ਨੇ ਵੀਡੀਓ ਸਾਂਝਾ ਕਰ ਕੈਪਸ਼ਨ ਵਿੱਚ ਲਿਖਿਆ, ਤੇਰੇ ਨੈਣਾਂ ਵਰਗੇ ਨੈਣ ਕਿੱਥੋਂ ਮੁੱਲ ਲੈ ਲਈਏ ਮਿਸ ਯੂ ਸੁਰਾਂ ਦੇ ਸਿਕੰਦਰ... ਗਾਇਕ ਕੰਠ ਕਲੇਰ ਦੀ ਇਸ ਵੀਡੀਓ ਨੇ ਪ੍ਰਸ਼ੰਸ਼ਕਾਂ ਨੂੰ ਵੀ ਭਾਵੁਕ ਕਰ ਦਿੱਤਾ। ਇਸ ਵੀਡੀਓ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪਤਾ ਤੁਸੀ ਮੁੜ ਕੇ ਨੀ ਆਉਣਾ ਜੱਗ ਉੱਤੇ... ਪਰ ਯਾਦ ਆਉਂਦੀ ਰਹੇਗੀ... ਜਦੋਂ ਤੱਕ ਦੇਖਣ ਗੀਆਂ ਜਹਾਨ ਮੇਰੀਆਂ ਅੱਖਾਂ... ਉਨਾ ਚਿਰ ਇਹ ਜ਼ਿੰਦਗੀ, ਸੁਰਾਂ ਦੇ ਸਿਕੰਦਰ ਦੀ ਬਾਤ ਪਾਉਂਦੀ ਰਹੁਗੀ... 


ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ ਸਾਲ 2021 ਵਿੱਚ 24 ਫਰਵਰੀ ਨੂੰ ਫੋਰਟਿਸ ਹਸਪਤਾਲ ਮੋਹਾਲੀ ਲਾਂਬਾ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਨੂੰ ਵੱਡਾ ਝਟਕਾ ਲੱਗਾ। ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਇੱਕ ਹੋਨਹਾਰ ਕਲਾਕਾਰ ਨੂੰ ਹਮੇਸ਼ਾ-ਹਮੇਸ਼ਾ ਲਈ ਗੁਆ ਦਿੱਤਾ। ਹਾਲਾਂਕਿ ਸਰਦੂਲ ਸਿਕੰਦਰ ਅੱਜ ਵੀ ਉਨ੍ਹਾਂ ਕਲਾਕਾਰਾਂ ਵਿੱਚ ਗਿਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਗੀਤਾਂ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਰੱਖੀ ਹੈ। 





ਗੱਲ ਜੈਕਰ ਕੰਠ ਕਲੇਰ ਦੀ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਦਾ ਗੀਤ ਗਿਣਤੀ-ਮਿਣਤੀ ਨਾ ਕਰਿਆ ਕਰ ਰਿਲੀਜ਼ ਹੋਇਆ। ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਆਪਣੇ ਸੈਡ ਮਿਊਜ਼ਿਕ ਨਾਲ ਕਲੇਰ ਨੇ ਦਰਸ਼ਕਾਂ ਵਿੱਚ ਖੂਬ ਵਾਹੋ-ਵਾਹੀ ਲੁੱਟੀ।