Mankirt Aulakh On Dil Diyan Gallan: ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਕਲਾਕਾਰ ਦੀ ਨਿੱਜੀ ਜ਼ਿੰਦਗੀ ਦੇ ਵੀ ਖੂਬ ਚਰਚੇ ਰਹੇ ਹਨ। ਗੱਲ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਕਰਿਏ ਤਾਂ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹੋਣਗੇ ਕਿ ਮਨਕੀਰਤ ਔਲਖ ਜੇਲ੍ਹ ਵੀ ਜਾ ਚੁੱਕੇ ਹਨ। ਇਸਦਾ ਖੁਲਾਸਾ ਕਲਾਕਾਰ ਵੱਲੋਂ ਖੁਦ ਸੋਨਮ ਬਾਜਵਾ ਦੇ ਸ਼ੋਅ ਦਿਲ ਦੀਆਂ ਗੱਲਾਂ ਵਿੱਚ ਕੀਤਾ ਗਿਆ।
ਇਸ ਤੇ ਅੱਗੇ ਸੋਨਮ ਬਾਜਵਾ ਕਹਿੰਦੀ ਹੈ ਕਿ ਉਸ ਇੱਕ ਮਹੀਨੇ ਵਿੱਚ ਕੀ ਤੁਸੀ ਅਸਲ ਵਿੱਚ ਆਪਣੇ ਅੰਦਰ ਬਦਲਾਅ ਮਹਿਸੂਸ ਕੀਤਾ ਸੀ। ਇਸ ਤੇ ਮਨਕੀਰਤ ਨੇ ਕਿਹਾ ਕਿ ਜਦੋਂ ਮੈਂ ਬਾਹਰ ਨਿਕਲਿਆਂ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਹਮ ਤੋਂ ਬਸ ਰਾਜਾ ਹੈਂ...ਬੱਸ ਇੱਕ ਪਾਸੇ ਲਾਉਣੀ ਗੇਮ...ਤੇ ਰੱਬ ਨਾਲ ਗੱਲਾਂ ਕਰਦਾ ਆਇਆ ਆਪਣੇ ਵਾਹਿਗੁਰੂ ਨਾਲ... ਕਿ ਵਾਹਿਗੂਰੁ ਜੇਕਰ ਕੋਈ ਟੈਲੇਂਟ ਹੈਗਾ ਤਾਂ ਦੁਨੀਆ ਨੂੰ ਦਿਸ ਜਾਏ... ਇਸ ਤੋਂ ਬਾਅਦ ਮਨਕੀਰਤ ਤੋਂ ਸੁਣੋ ਬਾਕੀ ਗੱਲ...
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਲਗਾਤਾਰ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਪੁੱਤਰ ਇਮਤਿਆਜ਼ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਿੰਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ।