Mankirt Aulakh With Salman Khan Bodyguard Shera: ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਰਹਿੰਦੇ ਹਨ। ਕਲਾਕਾਰ ਆਪਣੇ ਗੀਤਾਂ ਦੇ ਨਾਲ- ਨਾਲ ਲੁੱਕ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਮੋਹ ਲੈਂਦਾ ਹੈ। ਮਨਕੀਰਤ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦਾ ਹੈ। ਉਨ੍ਹਾਂ ਵੱਲੋਂ ਅਸਕਰ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਵੀ ਸਾਂਝੇ ਕੀਤੇ ਜਾਂਦੇ ਹਨ। ਇਸ ਵਿਚਕਾਰ ਕਲਾਕਾਰ ਵੱਲੋਂ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਤਸਵੀਰ ਉਨ੍ਹਾਂ ਦੀ ਸਲਮਾਨ ਖਾਨ ਦੇ ਬੌਡੀਗਾਰਡ ਸ਼ੇਰਾ ਦੀ ਵੀ ਹੈ। ਤੁਸੀ ਵੀ ਵੇਖੋ ਇਹ ਵੀਡੀਆ...







ਗਾਇਕ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਸਵੀਰਾਂ ਦਾ ਵੀਡੀਓ ਕਲਿੱਪ ਸਾਂਝਾ ਕੀਤਾ ਹੈ। ਇਸ ਵਿੱਚ ਉਨ੍ਹਾਂ ਦੀ ਸਲਮਾਨ ਖਾਨ ਦੇ ਬੌਡੀਗਾਰਡ ਸ਼ੇਰਾ ਨਾਲ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹਾਲਾਂਕਿ ਮਨਕੀਰਤ ਦੀ ਲੁੱਕ ਨੂੰ ਦੇਖ ਵੀ ਦਰਸ਼ਕ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਉੱਪਰ ਲਗਾਤਾਰ ਹਾਰਟ ਇਮੋਜ਼ੀ ਸਾਂਝੇ ਕੀਤੇ ਜਾ ਰਹੇ ਹਨ। 


ਪੰਜਾਬੀ ਕਲਾਕਾਰ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਮੇਰੇ ਵੀਰੇ ਮਨਕੀਰਤ ਜੀ ਦੇ ਸਿਰ ਤੇ ਰੱਖਣ ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਵਾਹਿਗੂਰੁ ਮੇਹਰ ਕਰਿਓ... ਹਾਲਾਂਕਿ ਮਨਕੀਰਤ ਔਲਖ ਦੇ ਹੈਟਰ ਵੀ ਇਸ ਵੀਡੀਓ ਉੱਪਰ ਕਮੈਂਟ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, 302 ਤੇ ਪੁੱਤ ਲੱਗੂ... ਇਤਜ਼ਾਰ ਕਰ ਜਿਦੋਂ ਆਪ ਸਰਕਾਰ ਚਲ ਗਈ...


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਫਿਲਮ 'ਮੈਡਲ' ਵਿੱਚ ਮਨਕੀਰਤ ਔਲਖ ਨੇ ਗੀਤ 'ਲੱਕੀ ਨੰਬਰ 7' ਨੂੰ ਆਪਣੀ ਆਵਾਜ਼ ਦਿੱਤੀ। ਜਿਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਹ ਫਿਲਮ 2 ਜੂਨ ਨੂੰ ਦੁਨੀਆ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਜੋ ਰਿਲੀਜ਼ ਹੁੰਦੇ ਹੀ ਕਈ ਰਿਕਾਰਡ ਤੋੜ ਰਹੀ ਹੈ।