Punjabi Singer R Sukhraj Passed Away: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਆਰ ਸੁਖਰਾਜ (R Sukhraj) ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਇਹ ਜਾਣਕਾਰੀ ਗਾਇਕ ਦੇ ਇੱਕ ਕਰੀਬੀ ਦੋਸਤ ਨੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਨਾ ਸਿਰਫ਼ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਨੂੰ ਸਗੋਂ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਵੀ ਧੱਕਾ ਲੱਗਾ ਹੈ।





ਕਲਾਕਾਰ ਸੁਖਦੇਵ ਲੱਧੜ ਨੇ ਜਾਣਕਾਰੀ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਰ ਸੁਖਰਾਜ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, ਰਾਜ ਯਕੀਨ ਨੀ ਹੋ ਰਿਹਾਂ ਤੂੰ ਵੀ ਚਲਾ ਗਿਆ ਯਰ ਸਦਾ ਲਈ, ਕਿਸੇ ਮਾਂ ਦੇ ਪੁੱਤ ਨੂੰ ਜ਼ਿੰਦਗੀ ਦੇਕੇ ਆਪ ਸੜਕ ਹਾਦਸੇ 'ਚ ਮੌਤ ਦੀ ਖਬਰ ਬਣ ਗਿਆ ਯਰ ਤੂੰ, ਮੇਰਾ ਤੀਜੀ ਜਮਾਤ ਦਾ ਵਿਦਿਆਰਥੀ ਜੀਹਨੂੰ ਪਹਿਲੀ ਵਾਰ ਸਟੇਜ ਤੇ ਗਾਇਕ ਬਣਾਕੇ ਚਾੜ੍ਹਿਆ ਅੱਜ ਜਦੋਂ ਵਿਦੇਸ਼ਾਂ ਦੀਆ ਸਟੇਜਾਂ ਤੇ ਉਸੇ ਗਾਇਕੀ ਕਲਾ ਦੇ ਜੌਹਰ ਵਿਖਾਉਣ ਜੋਗਾ ਹੋਇਆਂ , ਮਾਪਿਆਂ ਨੂੰ ਸੁੱਖ ਦੇਣ ਲੱਗਿਆਂ , ਰੱਬਾਂ ਤੂੰ ਕਿਉਂ ਖੋਹ ਲੈਨਾਂ ਮਾਵਾਂ ਦੇ ਪੁੱਤ, ਆਖਰ ਕਦੋਂ ਖਹਿੜਾ ਛੁੱਟੂ ਗੈਰਕੁਦਰਤੀ ਮੌਤਾਂ , ਹਾਦਸਿਆਂ ਤੋਂ ਅਲਵਿਦਾ ਯਾਰਾਂ , ਵਾਹਿਗੁਰੂ ਜੀ 🙏...


ਸੁਖਦੇਵ ਲੱਧੜ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਸੋਗ ਜਤਾ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਵੀਰੇ ਤੇਰੇ ਹਾਸਿਆਂ ਨੂੰ ਨਜ਼ਰ ਕੋਈ ਲਾ ਗਿਆ ਤੜਕੇ ਅੱਜ ਭੈੜਾ ਤੇਰੀ ਮੌਤ ਦੀ ਖ਼ਬਰ ਸੁਣਾ ਗਿਆ... ਤੂੰ ਤਾਂ ਵੀਰਾ ਭੈਣਾਂ ਦੀ ਅੱਖ ਵਿੱਚ ਹੰਜੂ ਵੀ ਨਾ ਆਉਣ ਦਿੱਤਾ ਫਿਰ ਆ ਕਿਹੜਾ ਰੋਗ ਹੰਜੂ ਪੱਲੇ ਪਾ ਗਿਆ... ਰਾਜ ਭਰਾ ਤੇਰਾ ਜਾਣਾ ਬੇਵਕਤ ਵੱਡਾ ਥੋਖਾ ਰੱਬ ਨੇ ਤੈਨੂੰ ਤੇ ਤੇਰੇ ਚਾਹੁੰਣ ਵਾਲਿਆਂ ਨੂੰ ਦਿੱਤਾ, ਰੱਬ ਇਸ ਤਰ੍ਹਾਂ ਕਿਸੇ ਵੈਰੀ ਦੁਸ਼ਮਣ ਦੇ ਘਰ ਵੀ ਨਾ ਲੈ ਕੇ ਆਵੀ ਦੁੱਖੀ ਮਨ ਰੋ ਰਿਹਾ ਤੈਨੂੰ ਮਿਲਣ ਨੂੰ ਤਰਸ ਰਿਹਾ ਰੱਬਾ...


ਦੱਸ ਦੇਈਏ ਕਿ ਆਰ ਸੁਖਰਾਜ ਦੀ ਗਾਇਕੀ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਉਨ੍ਹਾਂ ਦੇ ਗੀਤਾਂ ਵਿੱਚ ਬੇਬੇ, ਸੁਪਨੇ, ਕੁੜੀ ਕੁਆਰੀ, ਛੱਡਾ ਕਿਵੇਂ, ਚੇਤਾ ਤੇਰ, ਬਾਬਾ ਨਾਨਕ ਜੀ ਵਰਗੇ ਗਾਣਿਆ ਨਾਲ ਮਹਫ਼ਿਲ ਲੁੱਟੀ।