Sukh-e musical doctorate- Musahib New Song: VYRL ਪੰਜਾਬੀ ਨੇ ਮੁਸਾਹਿਬ ਅਤੇ ਸੁੱਖ-ਈ ਮਿਊਜ਼ੀਕਲ ਡੌਕਟਰਜ ਦਾ ਨਵਾਂ ਪੋਪ ਡਾਂਸ ਟਰੈਕ, "ਫੰਕ ਬਿੱਲੋ" ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 15 ਮਈ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 3.7 ਮਿਲਿਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਗੀਤ ਦੇ ਬੋਲ ਸੁਣ ਹਰ ਕੋਈ ਇਸ ਉੱਪਰ ਥਿਰਕਣ ਲਈ ਮਜ਼ਬੂਰ ਹੋ ਰਿਹਾ ਹੈ। ਤੁਸੀ ਵੀ ਸੁਣੋ ਸੁੱਖ-ਈ ਦਾ ਇਹ ਸ਼ਾਨਦਾਰ ਗੀਤ...
ਫੰਕ ਬਿੱਲੋ ਦੀ ਰਿਲੀਜ਼ ਬਾਰੇ ਗੱਲ ਕਰਦੇ ਹੋਏ, ਮੁਸਾਹਿਬ ਨੇ ਸਾਂਝਾ ਕੀਤਾ, "ਸੁੱਖ-ਈ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਤਜਰਬਾ ਸੀ। ਉਸਦੀ ਬੇਮਿਸਾਲ ਪ੍ਰਤਿਭਾ ਅਤੇ ਸੰਗੀਤਕ ਮੁਹਾਰਤ ਦੀ ਕੋਈ ਹੱਦ ਨਹੀਂ ਹੈ ਅਤੇ ਮੈਂ VYRL ਪੰਜਾਬੀ ਦੇ ਨਾਲ ਇਸ ਗੀਤ 'ਤੇ ਉਸਦੇ ਨਾਲ ਕੰਮ ਕਰਨ ਲਈ ਭਾਗਸ਼ਾਲੀ ਮਹਿਸੂਸ ਕਰਦਾ ਹਾਂ।" ਫੰਕ ਬਿੱਲੋ ਦੀ ਰਿਲੀਜ਼ ਦੇ ਮੌਕੇ 'ਤੇ, ਸੁਖ-ਈ ਨੇ ਸਾਂਝਾ ਕੀਤਾ, “ਮੈਂ ਕਹਿ ਸਕਦਾ ਹਾਂ ਕਿ ਇਹ ਟਰੈਕ ਇੱਕ ਪਾਰਟੀ ਸੌਂਗ ਹੈ ਜੋ ਹਰ ਕਿਸੇ ਨੂੰ ਨੱਚਣ ਤੇ ਮਜ਼ਬੂਰ ਕਰ ਦੇਵੇਗਾ। ਇੱਕ ਕਲਾਕਾਰ ਵਜੋਂ ਮੁਸਾਹਿਬ ਦੀ ਪ੍ਰਤਿਭਾ ਇਸ ਗੀਤ ਵਿੱਚ ਝਲਕਦੀ ਹੈ, ਕਿਉਂਕਿ ਉਹ ਸਮਝਦਾ ਹੈ ਕਿ ਦਰਸ਼ਕ ਕੀ ਚਾਹੁੰਦੇ ਹਨ ਅਤੇ ਇਸਨੂੰ ਆਪਣੀ ਵਿਲੱਖਣ ਸ਼ੈਲੀ ਨਾਲ ਪੇਸ਼ ਕਰਦੇ ਹਨ। ਮੈਂ VYRL ਪੰਜਾਬੀ ਨਾਲ ਇਸ ਟਰੈਕ 'ਤੇ ਕੰਮ ਕਰਕੇ ਖੁਸ਼ ਹਾਂ।"
ਮੁਸਾਹਿਬ ਅਤੇ ਸੁੱਖ-ਏ ਮਿਊਜ਼ੀਕਲ ਡਾਕਟਰਜ਼ ਦੋਵੇਂ ਪੌਪ ਅਤੇ ਡਾਂਸ ਸੰਗੀਤ ਦੇ ਦ੍ਰਿਸ਼ ਵਿੱਚ ਜਾਣੇ-ਪਛਾਣੇ ਕਲਾਕਾਰ ਹਨ। "ਫੰਕ ਬਿੱਲੋ" ਉਹਨਾਂ ਦੀ ਪ੍ਰਤਿਭਾ ਅਤੇ ਇੱਕ ਅਜਿਹਾ ਗੀਤ ਬਣਾਉਣ ਦੀ ਯੋਗਤਾ ਦਾ ਪ੍ਰਮਾਣ ਹੈ ਜੋ ਆਕਰਸ਼ਕ ਅਤੇ ਮਜ਼ੇਦਾਰ ਹੈ।