Rupinder Handa: ਸ਼ੋਅ ਵਿਚਾਲੇ ਭੁੱਬਾਂ ਮਾਰ ਰੋਈ ਰੁਪਿੰਦਰ ਹਾਂਡਾ ? ਪੰਜਾਬੀ ਗਾਇਕਾ ਦੇ ਵਾਇਰਲ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
Rupinder Handa Video Viral: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਆਪਣੇ ਇੱਕ ਸ਼ੋਅ ਵਿੱਚ ਹੋਏ ਹੰਗਾਮੇ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦਰਅਸਲ, ਗਾਇਕਾ ਦੇ ਸ਼ੋਅ ਨਾਲ ਜੁੜੇ ਇੱਕ ਤੋਂ ਬਾਅਦ

Rupinder Handa Video Viral: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਆਪਣੇ ਇੱਕ ਸ਼ੋਅ ਵਿੱਚ ਹੋਏ ਹੰਗਾਮੇ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦਰਅਸਲ, ਗਾਇਕਾ ਦੇ ਸ਼ੋਅ ਨਾਲ ਜੁੜੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਇਸ ਵਿਚਾਲੇ ਇੱਕ ਹੋਰ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਾਇਕਾ ਨੂੰ ਭੁੱਬਾਂ ਮਾਰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਗਾਇਕਾ ਦਾ ਕੈਨੇਡਾ ਵਿੱਚ ਇੱਕ ਸ਼ੋਅ ਦੌਰਾਨ ਬਹਿਸ ਕਰਦੇ ਹੋਏ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਦੌਰਾਨ ਗਾਇਕਾ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀਡੀਓ ਸ਼ੋਅ ਕੈਂਸਲ ਹੋਣ ਤੋਂ ਬਾਅਦ ਦਾ ਦੱਸਿਆ ਜਾ ਰਿਹਾ ਹੈ। ਵੇਖੋ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਇਹ ਵੀਡੀਓ...
View this post on Instagram
ਹਾਲਾਂਕਿ ਇਸ ਤੋਂ ਬਾਅਦ ਗਾਇਕਾ ਰੁਪਿੰਦਰ ਹਾਂਡਾ ਸਟੇਜ 'ਤੇ ਆ ਕਹਿੰਦੀ ਹੈ ਕਿ, "ਸੰਗੀਤ ਮੇਰੀ ਜ਼ਿੰਦਗੀ ਹੈ... ਮੈਂ ਗਾਉਣਾ ਛੱਡ ਦਿੱਤਾ ਸੀ ਪਰ ਰੱਬ ਮੇਰੇ ਨਾਲ ਖੜ੍ਹਾ ਰਿਹਾ। 9 ਸਾਲਾਂ ਬਾਅਦ ਮੇਰਾ ਗੀਤ ਵਾਇਰਲ ਹੋ ਗਿਆ, ਉਹ ਕੁੜੀ ਜੋ ਸਭ ਕੁਝ ਛੱਡ ਕੇ ਉੱਥੇ ਬੈਠੀ ਸੀ, ਸਿਰਫ਼ ਸ਼ੌਕ ਲਈ ਗੀਤ ਗਾ ਰਹੀ ਸੀ। ਮੈਂ ਸਾਲ ਵਿੱਚ 2-3 ਗੀਤ ਕਰਨਾ ਚਾਹੁੰਦੀ ਹਾਂ। ਫਿਰ ਰੱਬ ਨੇ ਮੈਨੂੰ ਇੰਨਾ ਵਿਅਸਤ ਕਰ ਦਿੱਤਾ ਕਿ ਮੈਂ ਜਿੱਥੇ ਵੀ ਜਾਂਦੀ ਹਾਂ, 2 ਸਾਲ ਦੇ ਬੱਚੇ ਮੈਨੂੰ ਕਹਿੰਦੇ ਹਨ ਕਿ ਕਾਲੀ ਐਕਟਿਵਾ ਆ ਰਹੀ ਹੈ। ਇਹ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਰੱਬ ਦੁਆਰਾ ਦਿੱਤੀ ਗਈ ਹਰ ਚੀਜ਼ ਦੀ ਬਹੁਤ ਕਦਰ ਕਰਦੀ ਹਾਂ।"
ਦੱਸ ਦੇਈਏ ਕਿ ਬੀਤੇ ਦਿਨੀਂ ਰੁਪਿੰਦਰ ਦਾ ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਸ਼ੋਅ ਸੀ, ਜਿੱਥੇ ਦੇਰ ਨਾਲ ਪਹੁੰਚਣ 'ਤੇ ਉੱਥੇ ਮੌਜੂਦ ਕੁਝ ਦਰਸ਼ਕਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਇਸ ਬਹਿਸ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਹਨ। ਇੱਕ ਵੀਡੀਓ ਵਿੱਚ, ਇੱਕ ਔਰਤ ਸਟੇਜ 'ਤੇ ਰੁਪਿੰਦਰ ਨਾਲ ਗੱਲ ਕਰਦੀ ਹੋਈ ਵੀ ਦਿਖਾਈ ਦੇ ਰਹੀ ਹੈ ਅਤੇ ਉਸਨੂੰ ਪੁੱਛਦੀ ਹੈ ਕਿ ਉਸਨੂੰ ਜੱਸੀ ਨਾਇਰ ਨੇ ਪ੍ਰਮੋਟ ਕੀਤਾ ਹੈ, ਜਿਸ 'ਤੇ ਗਾਇਕਾ ਹਾਂ ਕਹਿੰਦੀ ਹੈ। ਫਿਰ ਔਰਤ ਕਹਿੰਦੀ ਹੈ ਕਿ ਉਸ ਕੋਲ ਕੁਝ ਸਬੂਤ ਹਨ, ਇਸ ਨਾਲ ਰੁਪਿੰਦਰ ਗੁੱਸੇ ਹੋ ਜਾਂਦੀ ਹੈ ਅਤੇ ਉਹ ਮਾਈਕ ਸਟੇਜ 'ਤੇ ਸੁੱਟ ਦਿੰਦੀ ਹੈ ਅਤੇ ਚਲੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















