Mankirt Aulakh With Sanjay Dutt: ਪੰਜਾਬੀ ਗਾਇਕ ਤੇ ਅਦਾਕਾਰ ਮਨਕੀਰਤ ਔਲਖ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਸ਼ਾਨਦਾਰ ਆਵਾਜ਼ ਨਾਲ ਸਜੇ ਕਈ ਸੁਪਰਹਿੱਟ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਮਨਕੀਰਤ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਬਟੋਰ ਚੁੱਕੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਦੀ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਯੂਜ਼ਰਸ ਵੱਲੋਂ ਮਨਕੀਰਤ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।


ਦਰਅਸਲ, ਮਨਕੀਰਤ ਔਲਖ ਦੀ ਇਹ ਤਸਵੀਰ instantpollywood ਇੰਸਟਾਗ੍ਰਾਮ ਹੈਂਡਲ ਤੋਂ ਸਾਹਮਣੇ ਆਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾ ਸੰਜੇ ਦੱਤ ਗਾਇਕ ਗਿੱਪੀ ਗਰੇਵਾਲ ਨਾਲ ਵੀ ਨਜ਼ਰ ਆ ਚੁੱਕੇ ਹਨ। ਖਬਰਾਂ ਮੁਤਾਬਕ ਸੰਜੂ ਬਾਬਾ ਵੀ ਪੰਜਾਬੀ ਫਿਲਮ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਇਸ ਵਿਚਾਲੇ ਹੁਣ ਬਾਲੀਵੁੱਡ ਅਦਾਕਾਰ ਦੀ ਮਨਕੀਰਤ ਨਾਲ ਵਾਇਰਲ ਹੋ ਰਹੀ ਇਸ ਤਸਵੀਰ ਨੇ ਤਹਿਲਕਾ ਮਚਾ ਦਿੱਤਾ ਹੈ। ਕੀ ਗਿੱਪੀ ਅਤੇ ਸੰਜੇ ਦੱਤ ਨਾਲ ਮਿਲ ਮਨਕੀਰਤ ਵੀ ਕਮਾਲ ਦਿਖਾਉਂਦੇ ਹੋਏ ਨਜ਼ਰ ਆਉਣਗੇ ਕੀ ਨਹੀਂ, ਇਸ ਉੱਪਰ ਸਵਾਲ ਬਣਿਆ ਹੋਇਆ ਹੈ।






ਜਿੱਥੇ ਮਨਕੀਰਤ ਔਲਖ ਦੇ ਫੈਨਜ਼ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ। ਉੱਥੇ ਹੀ ਕਈ ਹੇਟਰਸ ਵੱਲੋਂ ਪੰਜਾਬੀ ਗਾਇਕ ਖਿਲਾਫ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਸੰਜੇ ਦੱਤ ਕਾਤਲ ਨਾਲ...
 
ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਦਾ ਨਵਾਂ ਗਾਣਾ 'ਇਨਾਮ' ਰਿਲੀਜ਼ ਹੋਇਆ। ਇਸ ਗੀਤ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਮਨਕੀਰਤ ਔਲਖ ਦੀ ਫਿਲਮ 'ਬਰਾਊਨ ਬੁਆਏਜ਼' ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਮਨਕੀਰਤ ਦਾ ਗੀਤ ਕੋਕਾ ਰਿਲੀਜ਼ ਹੋਇਆ ਹੈ। ਜਿਸ ਵਿੱਚ ਉਹ ਪ੍ਰਾਂਜਲ ਦਹੀਆ ਨਾਲ ਗਾਉਂਦੇ ਹੋਏ ਨਜ਼ਰ ਆ ਰਹੇ ਹਨ।