Sargun Mehta On Ranbir Kapoor: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾਵਾਂ ਵਿੱਚੋਂ ਇੱਕ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ-ਨਾਲ ਸਰਗੁਣ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ। ਇਸ ਵਿਚਕਾਰ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...



ਦਰਅਸਲ, ਸਰਗੁਣ ਮਹਿਤਾ ਇਸ ਵੀਡੀਓ sargunslays ਇੰਸਟਾਗ੍ਰਾਮ ਪੇਜ਼ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹ ਰਣਬੀਰ ਕਪੂਰ ਦੀ ਤਾਰੀਫ਼ ਕਰਦੇ ਹੋਏ ਦਿਖਾਈ ਦੇ ਰਹੀ ਹੈ। ਪੰਜਾਬੀ ਅਦਾਕਾਰਾ ਨੇ ਦੱਸਿਆ ਕਿ ਇੱਕ ਵਾਰ ਮੈਂ ਐਵਾਰਡ ਫੰਕਸ਼ਨ ਦਾ  ਰੈੱਡ ਕਾਰਪੇਟ ਹੋਸਟ ਕਰ ਰਹੀ ਸੀ। ਉਸ ਦੌਰਾਨ ਉੱਥੇ ਰਣਬੀਰ ਕਪੂਰ ਆਏ ਤੇ ਮੈਨੂੰ ਇੰਝ ਲੱਗਿਆ ਕੀ ਮੈਂ ਤਾਂ ਖਤਮ ਹੀ ਹੋ ਜਾਵਾਂਗੀ ਇਸ ਪਲ। ਤੋ ਵੋ ਆਏ ਉਸ ਸਮੇਂ ਮੇਰੇ ਵਾਲਾ ਵਿੱਚ ਆਰਟੀਫੀਸ਼ੀਅਲ ਫੁੱਲ ਲੱਗੇ ਹੋਏ ਸੀ ਤਾਂ ਉਹ ਡਿੱਗ ਗਏ। ਤਾਂ ਰਣਬੀਰ ਕਪੂਰ ਨੀਚੇ ਝੁੱਕ ਕੇ ਕਹਿੰਦੇ ਕੀ ਇਹ ਤੁਹਾਡੇ ਡਿੱਗ ਗਏ... ਫਿਰ ਸਰਗੁਣ ਕਹਿੰਦੀ ਹੈ ਕਿ ਉਸ ਮੈਂ ਘਬਰਾ ਗਈ ਅਤੇ ਉਸਨੂੰ ਧੰਨਵਾਦ ਕਿਹਾ... ਤਾਂ ਮੈਂ ਕਿਹਾ ਜਾਨ ਲੈ ਲੈ ਨਾ...


ਵਰਕਫਰੰਟ ਦੀ ਗੱਲ ਕਰਿਏ ਤਾਂ ਸਰਗੁਣ ਮਹਿਤਾ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਵਿੱਚ ਦਿਖਾਈ ਦੇਵੇਗੀ।  ਇਸ ਫਿਲਮ 'ਚ ਸਰਗੁਣ ਮਹਿਤਾ, ਰੂਪੀ ਗਿੱਲ, ਗਿੱਪੀ ਗਰੇਵਾਲ, ਨਿਰਮਲ ਰਿਸ਼ੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 13 ਅਕਤੂਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। 


ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਗੁਣ ਮਹਿਤਾ ਹਾਲ ਹੀ 'ਚ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ। ਇਹ ਫਿਲਮ ਨੇ ਬਾਕਸ ਆਫਿਸ 'ਤੇ ਠੀਕ ਠਾਕ ਕਾਰੋਬਾਰ ਕੀਤਾ ਸੀ, ਪਰ ਫਿਲਮ ਦੇ ਗੀਤਾਂ ਨੂੰ ਕਾਫੀ ਪਿਆਰ ਕੀਤਾ ਗਿਆ ਸੀ।