Satwinder Bitti Shared Daughter Pic: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ (Satwinder Bitti) ਆਪਣੇ ਜ਼ਮਾਨੇ ਦੀਆਂ ਮਸ਼ਹੂਰ ਗਾਇਕਾ ਵਿੱਚੋਂ ਇੱਕ ਹੈ। ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਖਾਸ ਗੱਲ਼ ਇਹ ਹੈ ਕਿ ਸਤਵਿੰਦਰ ਬਿੱਟੀ ਹੁਣ ਵੀ ਪੰਜਾਬੀ ਦਰਸ਼ਕਾਂ ਵਿਚਾਲੇ ਆਪਣੇ ਗੀਤਾਂ ਨਾਲ ਮਨੋਰੰਜਨ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਗਾਇਕਾ ਹਾਲੇ ਵੀ ਆਪਣੇ ਆਪਣੇ ਗੀਤਾਂ ਰਾਹੀਂ ਸੰਗੀਤ ਜਗਤ 'ਚ ਸਰਗਰਮ ਹੈ। ਬਿੱਟੀ ਆਪਣੇ ਗੀਤਾਂ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਅਕਸਰ ਆਪਣੇ ਪ੍ਰਸ਼ੰਸਕਾਂ ਵਿਚਾਲੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਾਲੇ ਗਾਇਕਾ ਵੱਲੋਂ ਆਪਣੇ ਪਰਿਵਾਰ ਨਾਲ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੀ ਧੀ ਵੀ ਨਜ਼ਰ ਆ ਰਹੀ ਹੈ।
ਸਤਵਿੰਦਰ ਬਿੱਟੀ ਨੇ ਸੋਸ਼ਲ ਮੀਡੀਆ 'ਤੇ ਜਿਉਂ ਹੀ ਤਸਵੀਰ ਨੂੰ ਸ਼ੇਅਰ ਕੀਤਾ ਤਾਂ ਪ੍ਰਸ਼ੰਸਕਾਂ ਵੱਲੋਂ ਇਸ ਉੱਪਰ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗਾਇਕਾ ਦੀ ਧੀ ਦਾ ਜਨਮਦਿਨ ਸੀ। ਉਸ ਖਾਸ ਮੌਕੇ ਉੱਪਰ ਗਾਇਕਾ ਨੇ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ। ਜੋ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਗਾਇਕਾ ਸਤਵਿੰਦਰ ਬਿੱਟੀ ਕਦੇ ਹਾਕੀ ਖਿਡਾਰਨ ਵੀ ਰਹਿ ਚੁੱਕੀ ਹੈ। ਉਹ ਹਾਕੀ ਦੀ ਵਧੀਆ ਖਿਡਾਰਨ ਰਹਿ ਸੀ। ਉਸ ਨੇ ਕਾਲਜ ਟਾਈਮ 'ਚ ਹਾਕੀ ਦੇ ਕਈ ਮੁਕਾਬਲਿਆਂ 'ਚ ਭਾਗ ਲਿਆ ਸੀ। ਪਰ ਜਦੋਂ ਨੈਸ਼ਨਲ ਲੈਵਲ 'ਤੇ ਖੇਡਣ ਦੇ ਲਈ ਜਾਣਾ ਸੀ ਤਾਂ ਕਿਸੇ ਕਾਰਨ ਉਨ੍ਹਾਂ ਦੀ ਚੋਣ ਨਹੀਂ ਹੋਈ। ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਦਾ ਰੁਖ ਦੂਜੇ ਪਾਸੇ ਮੁੜ ਗਿਆ ਅਤੇ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਖੂਬ ਨਾਂਅ ਕਮਾਇਆ ਅਤੇ ਹਾਲੇ ਤੱਕ ਕਮਾਉਂਦੀ ਆ ਰਹੀ ਹੈ। ਗਾਇਕਾ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ।