ਚੰਡੀਗੜ੍ਹ: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਉਹ ਆਪਣੀਆਂ ਫੋਟੋਆਂ ਅਤੇ ਵੀਡਿਓ ਸ਼ੇਅਰ ਕਰਕੇ ਅਕਸਰ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ' ਉਹ ਦੀਪਿਕਾ ਪਾਦੂਕੋਣ ਦੇ ਗਾਣੇ 'ਤਿਤਲੀ' 'ਤੇ ਡਾਂਸ ਕਰਦੀ ਨਜ਼ਰ ਰਹੀ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਦਾ ਡਾਂਸ ਅਤੇ ਉਸਦੇ ਐਕਸਪ੍ਰੈਸ਼ਨ ਵੇਖਣ ਵਾਲੇ ਹਨ


ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਹਰੇ ਅਤੇ ਸੁਨਹਿਰੀ ਲੇਹੰਗਾ ਵਿੱਚ ਦਿਖਾਈ ਦੇ ਰਹੇ ਹਨ, ਜਿਸ ਵਿੱਚ ਉਸ ਦਾ ਲੁੱਕ ਵੀ ਕਮਾਲ ਦਾ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਸ਼ਹਿਨਾਜ਼ ਦੇ ਇੱਕ ਫੈਨਪੇਜ਼ ਨੇ ਸ਼ੇਅਰ ਕੀਤਾ ਹੈ। ਦੀਪਿਕਾ ਪਾਦੁਕੋਣ ਦੇ ਗਾਣਿਆਂ 'ਤੇ ਡਾਂਸ ਕਰਦਿਆਂ ਸ਼ਹਿਨਾਜ਼ ਦੇ ਸਟੈਪਸ ਸ਼ਾਨਦਾਰ ਹਨ, ਇਸ ਦੇ ਨਾਲ ਹੀ ਉਸ ਦੇ ਐਕਸਪ੍ਰੈਸ਼ਨ ਵੀ ਜ਼ਬਰਦਸਤ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਹਿਨਾਜ਼ ਗਿੱਲ ਦੇ ਅੰਦਾਜ਼ ਨੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਸੁਰਖੀਆਂ ਬਟੋਰੀਆਂ ਹਨ। ਇਸ ਤੋਂ ਪਹਿਲਾਂ ਵੀ ਉਸ ਦੇ ਐਕਸਪ੍ਰੈਸ਼ਨ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਚੁੱਕੇ ਹਨ।


ਦੱਸ ਦੇਈਏ ਕਿ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਅਤੇ ਸਿੰਗਰ ਟੋਨੀ ਕੱਕੜ ਨੇ ਹਾਲ ਹੀ ''ਕੁਰਤਾ ਪਜਾਮਾ' ਗੀਤ ਰਿਲੀਜ਼ ਕੀਤਾ ਹੈ, ਜਿਸ ਨੇ ਰਿਲੀਜ਼ ਤੋਂ ਬਾਅਦ ਤਹਿਲਕਾ ਮਚਾ ਦਿੱਤਾ। ਇਸ ਗਾਣੇ ਨੂੰ ਯੂ-ਟਿਊਬ 'ਤੇ 2.5 ਕਰੋੜ ਵਿਊਜ਼ ਮਿਲ ਚੁੱਕੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904