Balkaur Singh On Karan Aujla and Anmol Bishnoi video: ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਦੀ ਅਨਮੋਲ ਬਿਸ਼ਨੋਈ ਨਾਲ ਵੀਡੀਓ ਸਾਹਮਣੇ ਆਉਣ ਤੇ ਕਾਫੀ ਵਿਵਾਦ ਹੋਇਆ। ਇਸ ਵੀਡੀਓ ਨੂੰ ਲੈ ਹਰ ਕੋਈ ਕਰਨ ਅਤੇ ਸ਼ੈਰੀ ਲਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਸੀ। ਦਰਅਸਲ, ਦੋਵਾਂ ਗਾਇਕਾਂ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਫੋਟੋ ਅਤੇ ਵੀਡੀਓ ਵਾਇਰਲ ਹੋ ਰਹੀ ਸੀ। ਇਹ ਫੋਟੇ ਅਮਰੀਕਾ ਦੇ ਬੇਕਰਸਫੀਲਡ, ਕੈਲੀਫੋਰਨੀਆ ਵਿੱਚ ਇੱਕ ਵਿਆਹ ਸਮਾਰੋਹ ਦੀ ਦੱਸੀ ਗਈ। 16 ਅਪਰੈਲ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਅਮਮੋਲ ਬਿਸ਼ਨੋਈ ਦੋਵੇਂ ਗਾਇਕਾਂ ਵੱਲੋਂ ਪੇਸ਼ਕਾਰੀਆਂ ਦਿੱਤੇ ਜਾਣ ਮੌਕੇ ਸਟੇਜ ’ਤੇ ਉਨ੍ਹਾਂ ਨਾਲ ਸੈਲਫ਼ੀਆਂ ਲੈਂਦਾ ਦੇਖਿਆ ਗਿਆ। ਇਸ ਉੱਪਰ ਹੁਣ ਸਿੱਧੂ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ।
ਜੀ ਹਾਂ, SirfPanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਹੋਈ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹ ਗਾਇਕ ਕਰਨ ਔਜਲਾ ਦਾ ਸਮਰਥਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਗੱਲ ਕਰਦਿਆਂ ਕਿਹਾ ਹੁਣ ਤੁਸੀ ਵੇਖੋ ਕਰਨ ਵਾਲੀ ਗੱਲ ਆ ਜਿਹਡੀ ਵੀਡੀਓ ਆਈ ਆ.. ਤੁਹਾਡਾ ਕੀ ਖਿਆਲ ਆ ਔਜਲਾ ਵਿਚਾਰਾ ਆਪਣੇ ਆਪ ਚੱਲ ਗਿਆ ਹੋਣਾ ਉੱਥੇ.. ਡੰਡੇ ਦੇ ਨਾਲ ਲੈ ਕੇ ਗਏ ਹੋਣੇ ਉੱਥੇ... ਉਹਨੂੰ ਕਿਹਾ ਹੋਣਾ ਚੱਲ ਉੱਥੇ ਖੁਸ਼ ਹੋ ਕੇ ਨਈ ਗਿਆ ਹੋਣਾ...ਮੈਨੂੰ ਨਈ ਲੱਗਦਾ... ਕਲਾਕਾਰਾਂ ਦੀਆਂ ਮਜ਼ਬੂਰੀਆਂ ਨੇ ਉਨ੍ਹਾਂ ਵਿੱਚ ਕਿਉਂਕਿ ਉਨ੍ਹਾਂ ਨੂੰ ਚੱਲਣ ਨਈ ਦਿੱਤਾ ਜਾਂਦਾ... ਸਾਡੇ ਨਾਲ ਇਹੀ ਹੋਇਆ ਸੀ, ਅਸੀ ਕਿਸੇ ਦੀ ਸੁਣਦੀ ਨਹੀਂ ਸੀ... ਬਹੁਤੇ ਗੈਂਗਸਟਰਾਂ ਦੇ ਚੇਲਿਆਂ ਨੇ ਮਿਊਜ਼ਿਕ ਕੰਪਨੀਆਂ ਖੋਲ ਰੱਖਿਆ। ਅੱਗੇ ਸੁਣੋ ਇਹ ਵੀਡੀਓ...
ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦਾਅਵਾ ਕੀਤਾ ਹੈ ਕਿ ਅਨਮੋਲ ਬਿਸ਼ਨੋਈ ਇਸ ਕੇਸ ਦਾ ਕਥਿਤ ਸਾਜ਼ਿਸ਼ਘਾੜਾ ਹੈ ਤੇ ਕਤਲ ਤੋਂ ਦੋ ਮਹੀਨੇ ਪਹਿਲਾਂ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ। ਐਸਆਈਟੀ ਨੇ ਚਾਰਜਸ਼ੀਟ ਵਿੱਚ ਅੱਗੇ ਦਾਅਵਾ ਕੀਤਾ ਕਿ ਉਹ ਸ਼ੁਰੂ ਤੋਂ ਹੀ ਯੋਜਨਾ ਦਾ ਹਿੱਸਾ ਸੀ ਤੇ ਦੇਸ਼ ਛੱਡਣ ਤੋਂ ਪਹਿਲਾਂ ਉਸ ਨੇ ਸ਼ੂਟਰਾਂ ਦੀ ਸਹਾਇਤਾ ਵੀ ਕੀਤੀ ਸੀ।