Sonam Bajwa Talk About Boys Outfit: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਸ ਦੀਆਂ ਵੀਡੀਓਜ਼ ਅਤੇ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਛਾਇਆਂ ਰਹਿੰਦੀਆਂ ਹਨ। ਇਸ ਵਿਚਾਲੇ ਸੋਨਮਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਦਰਅਸਲ, ਇਸ ਵੀਡੀਓ ਵਿੱਚ ਸੋਨਮ ਬਾਜਵਾ ਮੁੰਡਿਆ ਦੇ ਆਊਟਫਿੱਟ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਹ ਵੀਡੀਓ bsocialofficial ਉੱਪਰ ਸਾਂਝਾ ਕੀਤਾ ਗਿਆ ਹੈ। ਸੋਨਮ ਬਾਜਵਾ ਵੀਡੀਓ ਵਿੱਚ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਸਹੀ ਗੱਲ ਆ, ਮੇਰਾ ਆਹਾ ਕੁੜਤਾ ਪਜਾਮਾ ਬਹੁਤ ਫੇਵਰਟ ਆ... ਮੈਨੂੰ ਲੱਗਦਾ ਪੰਜਾਬੀਆਂ ਲਈ ਇਸ ਤੋ ਵਧੀਆ, ਬੇਸਟ ਆਊਟਫਿੱਟ ਕੋਈ ਨਈ ਆ...
ਸੋਨਮ ਬਾਜਵਾ ਵੱਲੋਂ ਕਹੀ ਗਈ ਇਹ ਗੱਲ ਪ੍ਰਸ਼ੰਸਕਾਂ ਨੂੰ ਵੀ ਬੇਹੱਦ ਪਸੰਦ ਆ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਲੱਗਦਾ ਹੁਣ ਤੇ ਕਹਿਣਾ ਪਉ ਦਰਜ਼ੀ ਨੂੰ... ਗੱਲ ਸੁਣ ਲੈ ਦਰਜ਼ੀਆ ਓਏ... ਮੈਨੂੰ ਕੁੜਤਾ ਸਿਉਂਦੇ ਸੂਹਾ... ਇਸ ਤੋਂ ਇਲਾਵਾ ਇਸ ਵੀਡੀਓ ਉੱਪਰ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਫਿਲਮ ਗੋਡੇ ਗੋਡੇ ਚਾਅ ਤੋਂ ਬਾਅਦ ਕੈਰੀ ਆਨ ਜੱਟਾ 3 ਨੂੰ ਲੈ ਸੁਰਖੀਆਂ ਵਿੱਚ ਹੈ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਈ। ਇਹ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਫਿਲਮ 'ਚ ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਏ। ਫਿਲਮ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਨੇ ਪੰਜ ਦਿਨਾਂ ਵਿੱਚ 50 ਕਰੋੜ ਕਮਾ ਲਏ ਹਨ।