Sonam Bajwa On Ammy Virk: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਸ ਦੀਆਂ ਵੀਡੀਓਜ਼ ਅਤੇ ਖੂਬਸੂਰਤ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਛਾਇਆਂ ਰਹਿੰਦੀਆਂ ਹਨ। ਇਸ ਵਿਚਕਾਰ ਸੋਨਮ ਬਾਜਵਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਤਾਰੀਫ਼ ਕਰਦੇ ਹੋਏ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ ਜਿਸ ਵਿੱਚ ਸੋਨਮ ਗਾਇਕ ਐਮੀ ਵਿਰਕ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੇ ਹੋਏ ਦਿਖਾਈ ਦੇ ਰਹੀ ਹੈ।

Continues below advertisement





ਇਹ ਵੀਡੀਓ sonambajwa9777 ਇੰਸਾਟਾਗ੍ਰਾਮ ਫੈਨ ਪੇਜ਼ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਹ ਵੀਡੀਓ ਸੋਨਮ ਬਾਜਵਾ ਦੇ ਪੁਰਾਣੇ ਇੰਟਰਵਿਊ ਦਾ ਹੈ। ਜਿਸ ਵਿੱਚ ਸੋਨਮ ਨੇ ਐਮੀ ਵਿਰਕ ਨਾਲ ਆਪਣੀ ਦੋਸਤੀ ਨਾਲ ਜੁੜੀਆਂ ਗੱਲਾਂ ਖੁੱਲ ਕੇ ਦਰਸ਼ਕਾਂ ਦੇ ਸਾਹਮਣੇ ਰੱਖੀਆਂ। ਇਸ ਵਿੱਚ ਅਦਾਕਾਰ ਬਾਵਜਾ ਕਹਿੰਦੀ ਹੈ ਕਿ ਇੰਡਸਟਰੀ ਵਿੱਚ ਜ਼ਿਆਦਾ ਨਈ ਕਿਸੇ ਨਾਲ ਇੰਨਾ ਹੁੰਦਾ, ਪਰ ਐਮੀ ਨਾਲ ਮੇਰੀ ਫ੍ਰੈਂਡਸ਼ਿਪ ਆ... ਕਿ ਜੇਕਰ ਕੋਈ ਗੱਲ ਸ਼ੇਅਰ ਕਰਨੀ ਹੋਵੇ...ਜਾਂ ਕੋਈ ਮਦਦ ਚਾਹਿਦੀ ਆ...ਕੋਈ ਸਲਾਹ ਲੈਣੀ ਆ ਜਾ ਸਪੋਰਟ ਚਾਹਿਦੀ ਆ ਤਾਂ ਮੈਨੂੰ ਇੰਨਾ ਭਰੋਸਾ ਹੈ ਕਿ ਉਹ ਮੇਰੇ ਨਾਲ ਖੜੇਗਾ... ਉਹ ਬਹੁਤ ਚੰਗਾ ਦੋਸਤ ਹੈ। ਉਹ ਹੈ ਉਸਦਾ ਸੁਭਾਅ ਹੀ ਅਜਿਹਾ ਹੈ ਉਹ ਸਾਰਿਆਂ ਦੀ ਮਦਦ ਕਰਦਾ ਆ...ਸਾਰੀਆਂ ਲਈ ਖੜਦਾ ਆ... ਹਾਲਾਂਕਿ ਇਦਾ ਨਈ ਹੁੰਦਾ ਕਿ ਅਸੀ ਕੋਈ ਰੋਜ਼ ਗੱਲ ਕਰਦੇ ਆ... ਜਾਂ ਭਾਵੇ ਮਹੀਨੇ ਬਾਅਦ ਕਰੀਏ ਜਾਂ ਦੋ-ਤਿੰਨ ਮਹੀਨੇ ਬਾਅਦ ਕਰਿਏ, ਕਦੇ ਵੀ ਇਹ ਨਈ ਲੱਗਦਾ ਕਿ ਇੰਨਾ ਟਾਈਮ ਹੋ ਗਿਆ...ਜਾਂ ਇੰਨੇ ਟਾਈਮ ਅਸੀ ਗੱਲ ਨਈ ਕੀਤੀ...ਪਰ ਇੰਡਸਟਰੀ ਦੇ ਮੇਰੇ ਬਹੁਤ ਜ਼ਿਆਦਾ ਫ੍ਰੈਂਡ ਹੈ ਨਈ... ਇੰਡਸਟਰੀ ਤੋਂ ਬਾਹਰ ਮੇਰੇ ਫ੍ਰੈਂਡਸ ਹੈਗੇ ਆ ਉਨ੍ਹਾਂ ਨਾਲ ਜ਼ਿਆਦਾ ਆ... 


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਬਾਜਵਾ ਫਿਲਮ ਗੋਡੇ ਗੋਡੇ ਚਾਅ ਵਿੱਚ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਹ ਜਲਦ ਹੀ ਫਿਲਮ 'ਕੈਰੀ ਆਨ ਜੱਟਾ 3' ਵਿੱਚ ਨਜ਼ਰ ਆਵੇਗੀ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਫਿਲਮ 'ਚ ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ।