Sunny Malton New Song Saan Jatt: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਰੈਪਰ ਸੰਨੀ ਮਾਲਟਨ ਦੀ ਦੋਸਤੀ ਦਾ ਕਿੱਸਾ ਕਿਸੇ ਕੋਲੋਂ ਨਹੀਂ ਲੁਕਿਆ। ਦੋਵਾਂ ਕਲਾਕਾਰਾਂ ਦੀ ਅਕਸਰ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲਦੀ ਰਹੀ ਹੈ। ਮੂਸਾ ਜੱਟ ਦੀ ਮੌਤ ਤੋਂ ਬਾਅਦ ਰੈਪਰ ਸੰਨੀ ਮਾਲਟਨ ਵੱਲੋਂ ਪੋਸਟਾਂ ਸਾਂਝੀਆਂ ਕਰ ਅਕਸਰ ਮੂਸੇਵਾਲਾ ਨੂੰ ਯਾਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਗੀਤ ਸਾਨ੍ਹ ਜੱਟ ਦਾ ਐਲਾਨ ਕੀਤਾ ਸੀ। ਜੋ ਕਿ ਹੁਣ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਰਾਹੀਂ ਮਾਲਟਨ ਨੇ ਆਪਣੇ ਦਿਲ ਦੇ ਜ਼ਜਬਾਤ ਪੇਸ਼ ਕੀਤੇ ਹਨ। ਇਸ ਗੀਤ ਦੇ ਬੋਲ ਪ੍ਰਸ਼ੰਸਕਾਂ ਨੂੰ ਵੀ ਬੇਹੱਦ ਪਸੰਦ ਆ ਰਹੇ ਹੈ। ਤੁਸੀ ਵੀ ਸੁਣੋ ਇਹ ਗੀਤ...
ਰੈਪਰ ਦੇ ਇਸ ਇੰਸਟਾਗ੍ਰਾਮ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਿੱਧੂ ਨੂੰ @sunnymalton ਤੋਂ ਵੱਧ ਪਿਆਰ ਕਿਸੇ ਦਾ ਨਹੀਂ ਮਿਲਿਆ। ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮਿਸ ਯੂ ਜੱਟਾ...
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀ ਪੋਸਟਾਂ ਸ਼ੇਅਰ ਕਰ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈ। ਦੱਸ ਦੇਈਏ ਕਿ 11 ਜੂਨ ਨੂੰ ਸਿੱਧੂ ਦਾ ਜਨਮਦਿਨ ਬੇਹੱਦ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸ਼ੰਸਕਾਂ ਨੇ ਮੂਸਾ ਪਿੰਡ ਪਹੁੰਚ ਕੇਕ ਵੀ ਕੱਟਿਆ। ਇਸ ਤੋਂ ਇਲਾਵਾ ਸੰਨੀ ਮਾਲਟਨ ਨੇ ਸਿੱਧੂ ਨੂੰ ਯਾਦ ਕਰਦੇ ਹੋਏ ਉਸ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਜਿਸ ਉੱਪਰ ਪ੍ਰਸ਼ੰਸਕਾਂ ਨੇ ਆਪਣਾ ਪਿਆਰ ਲੁਟਾਇਆ। ਜ਼ਿਕਰਯੋਗ ਹੈ ਕਿ ਸੰਨੀ ਮਾਲਟਨ 'ਸਾਨ੍ਹ ਜੱਟ' ਸਿੱਧੂ ਮੂਸੇ ਵਾਲਾ ਦੇ ਜਨਮਦਿਨ 'ਤੇ ਯਾਨੀ 11 ਜੂਨ ਨੂੰ ਰਿਲੀਜ਼ ਕਰਨਾ ਸੀ। ਜਿਸਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਾਲਾਂਕਿ ਕਿਸੇ ਕਾਰਨ ਇਸ ਗੀਤ ਨੂੰ 16 ਜੂਨ ਨੂੰ ਰਿਲੀਜ਼ ਕੀਤਾ ਗਿਆ। ਕਾਬਿਲੇਗੌਰ ਹੈ ਕਿ ਸੰਨੀ ਮਾਲਟਨ ਸਿੱਧੂ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ। ਹਾਲਾਂਕਿ ਰੈਪਰ ਵੱਲੋਂ ਪਰਮੀਸ਼ ਵਰਮਾ ਨਾਲ ਗਾਏ ਗੀਤ 'ਵੀ ਮੇਡ ਇਟ' ਵਿੱਚ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਗੀਤ ਵਿੱਚ ਤੁਸੀ ਸਿੱਧੂ ਨਾਲ ਜੁੜੀ ਝਲਕ ਦੇਖ ਸਕਦੇ ਹੋ।