Badshah: ਰੈਪਰ ਬਾਦਸ਼ਾਹ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸਦੇ ਗੀਤਾਂ ਦਾ ਜਾਦੂ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਦੇ ਸਿਰ ਚੜ੍ਹ ਬੋਲਦਾ ਹੈ। ਇਸ ਵਿਚਾਲੇ ਕਲਾਕਾਰ ਵੱਲੋਂ ਅਜਿਹਾ ਖੁਲਾਸਾ ਕੀਤਾ ਗਿਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਬਾਦਸ਼ਾਹ, ਕਰਨ ਔਜਲਾ ਅਤੇ ਬ੍ਰਹਮ ਇਸ ਹਫਤੇ ਸ਼ੋਅ 'ਤੇ ਆਉਣ ਵਾਲੇ ਹਨ। ਆਖਿਰ ਇਸ ਪ੍ਰੋਮੋ ਨੂੰ ਲੈ ਸੋਸ਼ਲ ਮੀਡੀਆ ਉੱਪਰ ਕਿਉਂ ਤਹਿਲਕਾ ਮੱਚਿਆ ਹੋਇਆ ਹੈ, ਇਸ ਖਬਰ ਰਾਹੀਂ ਜਾਣੋ...



ਸ਼ੋਅ ਦੇ ਪ੍ਰੋਮੋ 'ਚ ਕਪਿਲ ਸ਼ਰਮਾ ਤਿੰਨਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਪਿਲ ਬਾਦਸ਼ਾਹ ਤੋਂ ਪੁੱਛਦੇ ਹਨ ਕਿ ਉਨ੍ਹਾਂ ਤੋਂ ਕਦੇ ਕਿਸੇ ਪ੍ਰਸ਼ੰਸਕ ਨੇ ਕੋਈ ਅਜੀਬ ਮੰਗ ਕੀਤੀ ਹੈ? ਤਾਂ ਇਸਦਾ ਜਵਾਬ ਦਿੰਦੇ ਹੋਏ ਬਾਦਸ਼ਾਹ ਨੇ ਅਜਿਹੀ ਅਜੀਬ ਕਹਾਣੀ ਸੁਣਾਈ ਕਿ ਉੱਥੇ ਬੈਠੇ ਹਰ ਕੋਈ ਹੱਸਣ ਲੱਗ ਪਿਆ। 


ਵੀਡੀਓ 'ਚ ਕਪਿਲ ਮਜ਼ਾਕ-ਮਜ਼ਾਕ 'ਚ ਕਰਨ ਨੂੰ ਪੁੱਛਦੇ ਹਨ ਕਿ ਮਿਊਜ਼ਿਕ ਵੀਡੀਓ 'ਚ ਤੁਹਾਡੇ ਨਾਲ ਅਸਲੀ ਟਾਈਗਰ ਸੀ, ਤੁਸੀਂ ਡਰੇ ਨਹੀਂ। ਇਸ 'ਤੇ ਕਰਨ ਕਹਿੰਦੇ ਹਨ- 'ਮੈਂ ਭੱਜਣ ਲਈ ਤਿਆਰ ਸੀ।' ਇਸ 'ਤੇ ਕਪਿਲ ਕਹਿੰਦੇ ਹਨ- 'ਕੀ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਤੁਸੀਂ ਉਸ ਤੋਂ ਭੱਜ ਸਕਦੇ ਸੀ?' ਕਪਿਲ ਦੀ ਇਹ ਗੱਲ ਸੁਣ ਕੇ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਸ਼ੋਅ ਦਾ ਪ੍ਰੋਮੋ ਸ਼ੇਅਰ ਕਰਦੇ ਹੋਏ ਨੈੱਟਫਲਿਕਸ ਨੇ ਲਿਖਿਆ- ਸਾਰੇ ਕੰਮ ਛੱਡੋ, 20 ਹੋਵੇ ਜਾਂ 50, ਕਿਉਂਕਿ ਇਸ ਸ਼ਨੀਵਾਰ ਨੂੰ ਰੈਪ ਇੰਡਸਟਰੀ ਦੇ ਕੋਹਿਨੂਰ ਬਾਦਸ਼ਾਹ, ਬ੍ਰਹਮ ਅਤੇ ਕਰਨ ਔਜਲਾ ਸਟੇਜ 'ਤੇ ਦਸਤਕ ਦੇਣ ਆ ਰਹੇ ਹਨ।


ਫੈਨ ਨੇ ਕੀਤੀ ਅਜੀਬ ਮੰਗ


ਬਾਦਸ਼ਾਹ ਤੋਂ ਕਪਿਲ ਪੁੱਛਦੇ ਹਨ, 'ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਹਾਂ, ਕੀ ਕਦੇ ਕਿਸੇ ਪ੍ਰਸ਼ੰਸਕ ਨੇ ਤੁਹਾਡੇ ਤੋਂ ਅਜੀਬੋ-ਗਰੀਬ ਜਗ੍ਹਾ 'ਤੇ ਹੋਣ ਦੀ ਮੰਗ ਕੀਤੀ ਹੈ?' ਜਵਾਬ ਵਿੱਚ ਬਾਦਸ਼ਾਹ ਕਹਿੰਦੇ ਹਨ ਬਾਰ ਵਿੱਚ ਪਿਸ਼ਾਬ ਕਰਦੇ ਹੋਏ। ਦਰਅਸਲ, ਬਾਦਸ਼ਾਹ ਆਪਣੇ ਇਕ ਪ੍ਰਸ਼ੰਸਕ ਨੂੰ ਵਾਸ਼ਰੂਮ 'ਚ ਮਿਲੇ ਸਨ, ਜਿੱਥੇ ਉਨ੍ਹਾਂ ਕੋਲੋਂ ਸੈਲਫੀ ਲੈਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਕਰਨ ਵੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਵੀਡੀਓ ਦੇ ਅੰਤ ਵਿੱਚ, ਸੁਨੀਲ ਗਰੋਵਰ ਖਲੀ ਦੇ ਰੂਪ ਵਿੱਚ ਆਉਂਦੇ ਹਨ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਇਹ ਐਪੀਸੋਡ ਕਾਫੀ ਮਜ਼ੇਦਾਰ ਹੋਣ ਵਾਲਾ ਹੈ।


ਇਸ ਐਪੀਸੋਡ 'ਚ ਪ੍ਰਸ਼ੰਸਕ ਖੂਬ ਮਸਤੀ ਕਰਨ ਵਾਲੇ ਹਨ। ਇਹ ਐਪੀਸੋਡ ਸ਼ਨੀਵਾਰ ਰਾਤ 8 ਵਜੇ ਨੈੱਟਫਲਿਕਸ 'ਤੇ ਹੋਣ ਜਾ ਰਿਹਾ ਹੈ, ਤੁਹਾਨੂੰ ਦੱਸ ਦੇਈਏ ਕਿ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਆਖਰੀ ਐਪੀਸੋਡ 'ਚ ਸਾਇਨਾ ਨੇਹਵਾਲ, ਸਾਨੀਆ ਮਿਰਜ਼ਾ ਅਤੇ ਮੈਰੀਕਾਮ ਆਏ ਸਨ। ਜਿੱਥੇ ਸਾਨੀਆ ਮਿਰਜ਼ਾ ਕਪਿਲ ਨੂੰ ਕਾਫੀ ਰੋਸਟ ਕਰਦੀ ਹੈ। ਪ੍ਰਸ਼ੰਸਕਾਂ ਨੇ ਵੀ ਇਸ ਐਪੀਸੋਡ ਨੂੰ ਕਾਫੀ ਪਸੰਦ ਕੀਤਾ ਹੈ।