Sarthi K: ਪੰਜਾਬੀ ਗਾਇਕ ਸਾਰਥੀ ਕੇ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਕਲਾਕਾਰ ਨੂੰ ਹਾਰਟ ਅਟੈਕ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਜਿਸ ਤੋਂ ਬਾਅਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਸੀ। ਹੁਣ ਇਸ ਤੋਂ ਬਾਅਦ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। 



ਗਾਇਕ ਨੇ ਕਿਰਾਏ ਦੇ ਫਲੈਟ ‘ਤੇ ਕੀਤਾ ਸੀ ਕਬਜ਼ਾ


ਜਾਣਕਾਰੀ ਲਈ ਦੱਸ ਦੇਈਏ ਕਿ ਮੋਹਾਲੀ ਦੇ ਸੈਕਟਰ 91 ਸਥਿਤ ਵੈਂਬਲੀ ਸੁਸਾਇਟੀ ਵਿੱਚ ਕਿਰਾਏ ‘ਤੇ ਲਏ ਫਲੈਟ ‘ਤੇ ਕਬਜ਼ਾ ਕਰਨ ਦੇ ਮਾਮਲੇ ‘ਚ ਮੋਹਾਲੀ ਜ਼ਿਲਾ ਅਦਾਲਤ ਨੇ ਮਸ਼ਹੂਰ ਗਾਇਕ ਕੇ ਸਾਰਥੀ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਅੱਜ ਗਾਇਕ ਨੂੰ ਖਾਲੀ ਕਰ ਦਿੱਤਾ ਗਿਆ। ਪੁਲਿਸ ਦੀ ਮੌਜੂਦਗੀ ‘ਚ ਫਲੈਟ ਲੈ ਲਿਆ ਗਿਆ ਹੈ, ਦੋਸ਼ ਹੈ ਕਿ ਗਾਇਕ ਕੇ ਸਾਰਥੀ ਜੋ ਕਿ ਦਿਲ ਦੇ ਮਰੀਜ਼ ਹਨ, ਨੇ ਨਾ ਸਿਰਫ ਫਲੈਟ ‘ਤੇ ਕਬਜ਼ਾ ਕੀਤਾ, ਸਗੋਂ ਉਸ ਨੂੰ ਅਦਾਲਤੀ ਫਾਈਲਾਂ ਅਤੇ ਥਾਣਿਆਂ ਤੱਕ ਵੀ ਪਹੁੰਚਾਇਆ।



ਜਾਣੋ ਕੀ ਹੈ ਪੂਰਾ ਮਾਮਲਾ


ਦੱਸ ਦਈਏ ਕਿ ਗਾਇਕ ਸਾਰਥੀ ਕੇ ਨੇ ਸਾਲ 2016 ਵਿੱਚ ਦਵਿੰਦਰ ਸਿੰਘ ਸੈਣੀ ਤੋਂ ਦੋ ਸਾਲ ਲਈ ਮਕਾਨ ਕਿਰਾਏ ’ਤੇ ਲਿਆ ਸੀ, ਜਿਸ ਦਾ ਸਮਝੌਤਾ ਸਾਲ 2018 ਤੱਕ ਸੀ ਪਰ ਦੋ ਸਾਲਾਂ ਬਾਅਦ ਗਾਇਕ ਨੇ ਦਾ ਕਿਰਾਇਆ ਨਹੀਂ ਦਿੱਤਾ ਅਤੇ ਨਾ ਹੀ ਮਕਾਨ ਖਾਲੀ ਕੀਤਾ, ਜਦੋਂਕਿ ਉਹ ਖੁਦ ਇਸ ਸਬੰਧੀ ਅਦਾਲਤ ਵਿੱਚ ਜਾ ਕੇ ਸਟੇਅ ਲੈ ਲਿਆ।



ਇਸ ਤੋਂ ਬਾਅਦ ਅਦਾਲਤ ਨੇ ਕਈ ਵਾਰ ਮਕਾਨ ਖਾਲੀ ਕਰਨ ਦੀਆਂ ਹਦਾਇਤਾਂ ਦਿੱਤੀਆਂ, ਪਰ ਜਿਵੇਂ ਹੀ ਬੈਲੀਫ਼ ਹੁਕਮ ਲੈ ਕੇ ਗਿਆ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਪਾਇਆ ਗਿਆ, ਜਾਂ ਅਦਾਲਤ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਹੁਣ ਕੋਈ ਵੀ ਦਰਵਾਜ਼ਾ ਨਹੀਂ ਖੋਲ੍ਹੇਗਾ, ਪੁਲਿਸ ਦੀ ਮੌਜੂਦਗੀ ‘ਚ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਫਿਲਹਾਲ ਹੁਣ ਇਸ ਉੱਪਰ ਅਦਾਲਤ ਨੇ ਫੈਸਲਾ ਸੁਣਾਇਆ ਅਤੇ ਗਾਇਕ ਨੇ ਫਲੈਟ ਖਾਲੀ ਕਰ ਦਿੱਤਾ ਹੈ।