Yuvraj Hans Admitted Hospital: ਪੰਜਾਬੀ ਗਾਇਕ ਯੁਵਰਾਜ ਹੰਸ ਆਪਣੀ ਗਾਇਕੀ ਅਤੇ ਅਦਾਕਾਰੀ ਲਈ ਮਸ਼ਹੂਰ ਹਨ। ਉਨ੍ਹਾਂ ਨੇ ਆਪਣੇ ਕਈ ਫਿਲਮਾਂ ਵਿੱਚ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਕਲਾਕਾਰ ਨੂੰ ਹਸਪਤਾਲ ਵਿੱਚ ਭਰਤੀ ਹੋਣ ਪਿਆ। ਜਿਸ ਦੀ ਜਾਣਕਾਰੀ ਕਲਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰ ਦਿੱਤੀ। ਯੁਵਰਾਜ ਹੰਸ ਵੱਲੋਂ ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ ਉਨ੍ਹਾਂ ਦੇ ਹੱਥ ਤੇ ਡਰਿੱਪ ਲੱਗੀ ਹੋਈ ਸੀ। ਇਸ ਤੋਂ ਬਾਅਦ ਕਲਾਕਾਰ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। 


Continues below advertisement


ਦਰਅਸਲ, ਯੁਵਰਾਜ ਹੰਸ ਨੇ ਆਪਣੀ ਤਸਵੀਰ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕਰ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਕਲਾਕਾਰ ਨੇ ਲਿਖਦੇ ਹੋਏ ਕਿਹਾ ਕਿ ਫਿਕਰ ਦਿਖਾਉਣ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ...ਇਸ ਤਸਵੀਰ ਵਿੱਚ ਉਨ੍ਹਾਂ ਇਹ ਵੀ ਲਿਖਿਆ ਸਰਜਰੀ ਨਾਲ ਡਾਂਸ... ਇਸ ਤੋਂ ਸਾਫ ਹੁੰਦਾ ਹੈ ਕਿ ਕਲਾਕਾਰ ਨੇ ਹਾਲ ਹੀ ਵਿੱਚ ਸਰਜਰੀ ਕਰਵਾਈ ਹੈ। ਹਾਲਾਂਕਿ ਇਸ ਤਸਵੀਰ ਰਾਹੀਂ ਕੁਝ ਜ਼ਿਆਦਾ ਕਲਾਕਾਰ ਨੇ ਫੈਨਜ਼ ਨਾਲ ਸਾਂਝਾ ਨਹੀਂ ਕੀਤਾ ਹੈ।  



ਕਾਬਿਲੇਗੌਰ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ। ਜਿਸ ਨਾਲ ਯੁਵਰਾਜ ਅਤੇ ਉਨ੍ਹਾਂ ਦੀ ਪਤਨੀ ਮਾਨਸੀ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਮਾਨਸੀ ਸ਼ਰਮਾ ਦਾ ਬੇਬੀ ਸ਼ਾਵਰ ਵੀ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋਈਆਂ ਸੀ।


Read More: Sudesh Kumari: ਸੁਦੇਸ਼ ਕੁਮਾਰੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਗਾਇਕਾ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ